July 2, 2024 9:22 pm
Mallikarjun Kharge

ਜੇਕਰ ਤੁਸੀਂ ਅਸਫਲ ਹੋਏ ਤਾਂ ਮੋਦੀ ਦੇ ਗੁਲਾਮ ਹੋ ਜਾਵਾਂਗੇ: ਮਲਿਕਾਰਜੁਨ ਖੜਗੇ

ਚੰਡੀਗੜ੍ਹ, 03 ਫਰਵਰੀ 2024: ਦਿੱਲੀ ‘ਚ ‘ਨਿਆ ਸੰਕਲਪ ਵਰਕਰ ਕਾਨਫ਼ਰੰਸ’ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਨੇ ਕਿਹਾ, ‘ਇਹ ਲੜਾਈ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ, ਜੇਕਰ ਤੁਸੀਂ ਇਸ ‘ਚ ਨਾਕਾਮ ਰਹੇ ਤਾਂ ਤੁਸੀਂ ਹਮੇਸ਼ਾ ਲਈ ਮੋਦੀ ਦੇ ਗੁਲਾਮ ਬਣ ਜਾਓਗੇ।’

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ (Mallikarjun Kharge) ਨੇ ਕਿਹਾ, ‘ਉਨ੍ਹਾਂ (ਭਾਜਪਾ) ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਉਹ ਨੌਕਰੀਆਂ ਕਿੱਥੇ ਹਨ? ਕੀ ਸਾਨੂੰ ਉਨ੍ਹਾਂ (ਪੀਐਮ ਮੋਦੀ) ਨੂੰ ‘ਝੂਠ ਦਾ ਮਾਲਕ’ ਕਹਿਣਾ ਚਾਹੀਦਾ ਹੈ ? ਖੜਗੇ ਨੇ ਕਿਹਾ, ‘ਅੱਜ ਹਰ ਅਖਬਾਰ ‘ਚ ਮੋਦੀ ਦੀ ਗਾਰੰਟੀ ਲਿਖੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਗਾਰੰਟੀ ਸੀ ਕਿ ਹਰ ਸਾਲ ਦੋ ਕਰੋੜ ਨੌਕਰੀਆਂ, ਲੋਕਾਂ ਦੇ ਖਾਤਿਆਂ ਵਿੱਚ 15-15 ਲੱਖ ਰੁਪਏ, ਪਰ ਪ੍ਰਧਾਨ ਮੰਤਰੀ ਮੋਦੀ ਨੇ ਕੁਝ ਨਹੀਂ ਦਿੱਤਾ।

ਜਿਕਰਯੋਗ ਹੈ ਕਿ ਕਾਂਗਰਸ ਨੇ ਆਪਣੀ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਨਿਆ ਸੰਕਲਪ ਵਰਕਰ ਕਾਨਫਰੰਸ ਨਾਲ ਕੀਤੀ ਹੈ। ਪੂਰਬੀ ਦਿੱਲੀ ਦੇ ਗਾਂਧੀ ਨਗਰ ਦੇ ਰਾਮਲੀਲਾ ਮੈਦਾਨ ਵਿੱਚ ਨਿਆ ਸੰਕਲਪ ਕਾਨਫਰੰਸ ਕਰਵਾਈ। ਇਸ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਕਾਨਫਰੰਸ ਵਿੱਚ ਕਰੀਬ 20 ਹਜ਼ਾਰ ਕਾਂਗਰਸੀ ਵਰਕਰਾਂ ਨੂੰ ਪਾਸ ਜਾਰੀ ਕੀਤੇ ਗਏ।