July 2, 2024 10:36 pm
Abhay Chautala

ਹਰਿਆਣਾ ‘ਚ ਸਾਡੀ ਸਰਕਾਰ ਹੁੰਦੀ ਤਾਂ ਨਹਿਰ ਬੰਦ ਕਰ ਦਿੰਦੇ, ਪਹਿਲਾਂ SYL ਦਾ ਪਾਣੀ ਮੰਗਦੇ: ਅਭੈ ਚੌਟਾਲਾ

ਚੰਡੀਗੜ੍ਹ, 22 ਜੂਨ 2024: ਦਿੱਲੀ ‘ਚ ਪਾਣੀ ਸੰਕਟ ਨੂੰ ਲੈ ਕੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਮੁੱਖ ਜਨਰਲ ਸਕੱਤਰ ਅਭੈ ਚੌਟਾਲਾ (Abhay Chautala) ਨੇ ਰੇਵਾੜੀ ‘ਚ ਪਾਣੀ ਦੇ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਹੈ | ਅਜੈ ਚੌਟਾਲਾ ਨੇ ਦਿੱਲੀ ‘ਚ ਪਾਣੀ ਦੇ ਸੰਕਟ ‘ਤੇ ਕਿਹਾ ਕਿ ਦਿੱਲੀ ‘ਚ ਪਾਣੀ ਦਾ ਕੋਈ ਸੰਕਟ ਨਹੀਂ ਹੈ। ਸਗੋਂ ਹਰਿਆਣੇ ‘ਚ ਪਾਣੀ ਦਾ ਸੰਕਟ ਹੈ, ਪੰਜਾਬ ਦੀ ‘ਆਪ’ ਸਰਕਾਰ ਨੇ SYL ਦਾ ਪਾਣੀ ਹਰਿਆਣਾ ਨੂੰ ਦੇਣ ਤੋਂ ਰੋਕਿਆ ਹੋਇਆ ਹੈ ਅਤੇ ਦਿੱਲੀ ‘ਚ ‘ਆਪ’ ਸਰਕਾਰ ਪਾਣੀ ਦੀ ਦੁਹਾਈ ਦੇ ਰਹੀ ਹੈ।

ਅਭੈ ਚੌਟਾਲਾ (Abhay Chautala) ਦਾ ਕਹਿਣਾ ਹੈ ਕਿ ਜੇਕਰ ਹਰਿਆਣਾ ‘ਚ ਇਨੈਲੋ ਦੀ ਸਰਕਾਰ ਹੁੰਦੀ ਤਾਂ ਇਹ ਨਹਿਰ ਬੰਦ ਕਰ ਦਿੰਦੇ ਅਤੇ ਹਰਿਆਣਾ ਨੂੰ ਐਸਵਾਈਐਲ ਦਾ ਹਿੱਸਾ ਮਿਲਣ ਤੱਕ ਪਾਣੀ ਦੀ ਇੱਕ ਬੂੰਦ ਵੀ ਦਿੱਲੀ ਨੂੰ ਨਾ ਦਿੰਦੇ | ਉਨ੍ਹਾਂ ਨੇ ਕਿਹਾ ਕਿ ਹਰਿਆਣਾ ‘ਚ ਵੀ ਪਾਣੀ ਦਾ ਸੰਕਟ ਹੈ, ਅੱਜ ਰੇਵਾੜੀ, ਮਹਿੰਦਰਗੜ੍ਹ ਅਤੇ ਭਿਵਾਨੀ ਨੂੰ ਦਿੱਲੀ ਨਾਲੋਂ ਜ਼ਿਆਦਾ ਪਾਣੀ ਦੀ ਲੋੜ ਹੈ। ਦਿੱਲੀ ਹੁਣ ਜਾਣਦੀ ਹੈ ਕਿ ਪਾਣੀ ਦੀ ਕੀਮਤ ਕਿੰਨੀ ਹੈ। ਅਭੈ ਨੇ ਕਿਹਾ ਕਿ ਇਹ ਭਾਜਪਾ ਦੀ ਸਰਕਾਰ ਹੈ ਜੋ ਉਨ੍ਹਾਂ ਨੂੰ ਪਾਣੀ ਦੇ ਰਹੀ ਹੈ | ਜੋ ਪਾਣੀ ਅੱਜ ਦਿੱਲੀ ਨੂੰ ਹਰਿਆਣਾ ਤੋਂ ਮਿਲਣਾ ਹੈ, ਉਹ ਉਸ ਦੇ ਹਿੱਸੇ ਦਾ ਹੈ। ਸਾਡੇ ਕੋਲ ਵੀ SYL ਦਾ ਪਾਣੀ ਹੈ, ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ?