Giani Harpreet Singh

ਵਿਰਸਾ ਸਿੰਘ ਵਲਟੋਹਾ ‘ਚ ਦਲੇਰੀ ਹੈ ਤਾਂ ਉਹਨਾਂ ਨੂੰ ਹੀ ਜਥੇਦਾਰ ਥਾਪ ਦੇਣਾ ਚਾਹੀਦਾ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 22 ਜੂਨ 2023: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸੇਵਾ ਸੰਭਾਲ ਸਮਾਗਮ ‘ਤੇ ਪਹੁੰਚੇ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਵਧਾਈ ਦਿੱਤੀ |

ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਕਿਹਾ ਕਿ ਭਾਵੇਂ ਵਿਦਵਾਨ ਨਾ ਹੋਵੇ, ਪਰ ਦਲੇਰ ਜ਼ਰੂਰ ਹੋਵੇ | ਉਨ੍ਹਾਂ ਕਿਹਾ ਵਿਰਸਾ ਸਿੰਘ ਵਲਟੋਹਾ ‘ਚ ਦਲੇਰੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੂੰ ਹੀ ਜਥੇਦਾਰ ਥਾਪ ਦੇਣਾ ਚਾਹੀਦਾ ਹੈ |

ਉਨ੍ਹਾਂ (Giani Harpreet Singh) ਨੇ ਕਿਹਾ ਕਿ ਜਦੋਂ ਤੱਕ ਕਿ ਉਹਨਾਂ ਦੇ ਸਾਹ ਚੱਲਦੇ ਰਹਿਣਗੇ ਉਦੋਂ ਤੱਕ ਉਹ ਕੌਮ ਦੀ ਸੇਵਾ ਕਰਦੇ ਰਹਿਣਗੇ, ਕਦੀ ਵੀ ਉਹਨਾਂ ਨੇ ਦਬਾਅ ਵਿਚ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਨਹੀਂ ਕੀਤੀ | ਉਨ੍ਹਾਂ ਇਹ ਵੀ ਕਿਹਾ ਸੀ ਕਿ ਜਦੋਂ ਵੀ ਉਹਨਾਂ ‘ਤੇ ਦਬਾਅ ਪਵੇਗਾ ਉਸ ਵੇਲੇ ਹੀ ਉਹ ਆਪਣੀ ਸੇਵਾ ਛੱਡ ਕੇ ਆਪਣੇ ਘਰ ਚਲੇ ਜਾਣਗੇ | ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਵੀ ਜੇਕਰ ਉਨ੍ਹਾਂ ਨੂੰ ਸ੍ਰੀ ਦਮਦਮਾ ਸਾਹਿਬ ਸੇਵਾ ਛੱਡਣ ਲਈ ਕਿਹਾ ਜਾਵੇਗਾ ਤਾਂ ਉਹ ਅਸੀ ਖੁਸ਼ੀ-ਖੁਸ਼ੀ ਆਪਣੀ ਸੇਵਾ ਛੱਡ ਕੇ ਘਰੇ ਚਲੇ ਜਾਣਗੇ |

ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਨੂੰ ਇੱਕ ਨਿਯਮ ਬਣਾ ਚਾਹੀਦਾ ਹੈ, ਜਿਸ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਨਿਯਮ ਹੈ | ਇਸਦੇ ਨਾਲ ਹੀ ਹੱਸਦੇ-ਹੱਸਦੇ ਉਹਨਾਂ ਨੇ ਕਿਹਾ ਕਿ ਦਿੱਲੀ ਨਾਲ ਮੇਰੀ ਯਾਰੀ ਹੈ ਅਤੇ ਮੈਂ ਕਦੀ ਵੀ ਦਿੱਲੀ ਨਾਲ ਯਾਰੀ ਪਾ ਕੇ ਕੋਈ ਨਿੱਜੀ ਕੰਮ ਨਹੀਂ ਲਿਆ ,ਲੇਕਿਨ ਕੌਮ ਦੇ ਲਈ ਡਟ ਕੇ ਪਹਿਰੇਦਾਰੀ ਕਰਦੇ ਹਾਂ ਅਤੇ ਕਰਦੇ ਰਹਾਂਗੇ |

 

Scroll to Top