TheUnmute.com

ਜੇ ਸਮਾਰਟਫੋਨ ਮੀਂਹ ਵਿੱਚ ਗਿੱਲਾ ਹੋ ਜਾਵੇ ਤਾਂ ਬਿਨਾਂ ਕੁਝ ਸੋਚੇ, ਸਭ ਤੋਂ ਪਹਿਲਾਂ ਇਸਨੂੰ ਬੰਦ ਕਰੋ; ਫਿਰ ਇਸ ਤਰੀਕੇ ਨਾਲ ਸੁਕਾਓ

If the smartphone gets wet in the rain, without thinking, turn it off first; Then going the way dry

ਚੰਡੀਗੜ੍ਹ,31 ਜੁਲਾਈ:ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਤੇ ਮੀਂਹ ਦੇ ਵਿੱਚ ਵੀ ਘਰੋਂ  ਬਾਹਰ ਨਿਕਲਣਾ ਹੀ ਪੈਂਦਾ ਹੈ ਅਤੇ ਘਰੋਂ ਬਾਹਰ ਜਾਂਦੇ ਸਮੇਂ ਫੋਨ ਨਾਲ ਲੈ ਕੇ ਜਾਣਾ ਜਰੂਰੀ ਹੁੰਦਾ ਹੈ ,ਪਰ ਨਾਲ ਹੀ ਘਰ ਤੋਂ ਬਾਹਰ ਜਾਂਦੇ ਸਮੇਂ ਫੋਨ ਗਿੱਲੇ ਹੋਣ ਦਾ ਡਰ ਸਭ ਤੋਂ ਵੱਧ ਸਤਾਉਂਦਾ ਹੈ |ਪਾਣੀ ਦੇ ਡਰ ਕਾਰਨ, ਸਾਨੂੰ ਜਾਂ ਤਾਂ ਫੋਨ ਕਿਸੇ ਪੋਲੀਥੀਨ ਵਿੱਚ ਰੱਖਣਾ ਪਵੇਗਾ, ਜਾਂ ਇਸਨੂੰ ਘਰ ਵਿੱਚ ਛੱਡਣਾ ਪਵੇਗਾ ਪਰ ਫੋਨ ਘਰੇ ਛੱਡ ਕੇ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ |ਇਸ ਲਈ ਅਸੀਂ ਫੋਨ ਨਾਲ ਲੈ ਕੇ ਚਲੇ ਜਾਂਦੇ ਹਾਂ ਤੇ ਪੂਰੀ ਸਾਵਧਾਨੀ ਰੱਖਦੇ ਹਾਂ , ਹਾਲਾਂਕਿ ਕਈ ਵਾਰ ਪੂਰੀ ਸਾਵਧਾਨੀ ਵਰਤਣ ਦੇ ਬਾਅਦ ਵੀ ਫੋਨ ਵਿੱਚ ਪਾਣੀ ਚੱਲ ਹੀ ਜਾਂਦਾ ਹੈ| ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਸ ਤੋਂ ਬਚਣ ਲਈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬਹੁਤ ਹੀ ਆਸਾਨ ਤਰੀਕੇ ਜਿੰਨਾ ਦੀ ਮਦਦ ਨਾਲ ਤੁਸੀਂ ਆਪਣੇ ਫੋਨ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ|

ਜਾਣੋ ਕੀ ਹਨ ਇਹ ਤਰੀਕੇ:

If the smartphone gets wet in the rain, without thinking, turn it off first; Then going the way dry

ਜੇਕਰ ਫੋਨ ਪਾਣੀ ਵਿੱਚ ਭਿੱਜ ਚੁੱਕਾ ਹੈ ਤਾਂ ਸਭ ਤੋਂ ਪਹਿਲਾਂ ਇਸਨੂੰ ਬੰਦ ਕਰ ਦਿਓ। ਭਿੱਜੇ ਹੋਏ ਫੋਨ ਨੂੰ ਚਲਾ ਕੇ ਵੇਖਣ ਦੀ ਕੋਸ਼ਿਸ ਨਾ ਕਰੋ ,ਕਿਉਂਕਿ ਇਸ ਨਾਲ ਸ਼ਾਰਟ ਸਰਕਟ ਹੋ ਸਕਦਾ ਹੈ ,ਬਿਨਾਂ ਸਮਾਂ ਬਰਬਾਦ ਕੀਤੇ ਫੋਨ ਬੰਦ ਕਰ ਦਿਓ ਅਤੇ ਇਸ ਤੋਂ ਬਾਅਦ ਇਸਦੇ ਸਾਰੇ ਉਪਕਰਣਾਂ ਨੂੰ ਵੱਖ ਕਰੋ. ਯਾਨੀ, ਬੈਟਰੀ, ਸਿਮ ਕਾਰਡ, ਮੈਮਰੀ ਕਾਰਡ ਨੂੰ ਫੋਨ ਨਾਲ ਜੁੜੀ ਕੋਰਡ ਦੇ ਨਾਲ ਅਲੱਗ ਕਰੋ ਅਤੇ ਇਸਨੂੰ ਸੁੱਕੇ ਤੌਲੀਏ ਤੇ ਰੱਖ ਦਿਓ|ਅਜਿਹਾ ਕਰਨ ਨਾਲ ਸ਼ਾਰਟ ਸਰਕਟ ਦਾ ਖਤਰਾ ਘੱਟ ਹੋ ਜਾਵੇਗਾ |ਇਸ ਦੇ ਨਾਲ ਹੀ ਫੋਨ ਨੂੰ ਸੁਕਾਉਣ ਦੇ ਲਈ ਪੇਪਰ ਨੈਪਕਿਨਸ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ,ਇਸ ਤੋਂ ਇਲਾਵਾ ਫੋਨ ਨੂੰ ਪੂੰਝਣ ਲਈ ਨਰਮ ਤੌਲੀਏ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਤੌਲੀਏ ਨਾਲ ਪੂੰਝਣ ਤੋਂ ਬਾਅਦ ਸਭ ਤੋਂ ਜ਼ਰੂਰੀ ਗੱਲ ਇਹ ਹੋਵੇਗੀ ਕਿ ਫੋਨ ਦੇ ਅੰਦਰੂਨੀ ਹਿੱਸਿਆਂ ਨੂੰ ਸੁਕਾਇਆ ਜਾਵੇ।

ਇਸ ਦੇ ਲਈ ਫੋਨ ਨੂੰ ਸੁੱਕੇ ਚੌਲਾਂ ਵਿੱਚ ਪਾ ਕੇ ਇੱਕ ਭਾਂਡੇ ਵਿੱਚ ਰੱਖ ਦਿਓ,ਕਿਉਂਕਿ ਚੌਲ ਨਮੀ ਨੂੰ ਤੇਜ਼ੀ ਨਾਲ ਸੋਖ ਲੈਂਦੇ ਹਨ | ਚੌਲਾਂ ਤੋਂ ਇਲਾਵਾ ਤੁਸੀ ਸਿਲਿਕਾ ਜੈੱਲ ਪੈਕ ਦੀ ਵਰਤੋਂ ਵੀ ਕਰ ਸਕਦੇ ਹੋ,ਇਹ ਜੈੱਲ ਪੈਕ ਜੁੱਤੀਆਂ ਦੇ ਡੱਬਿਆਂ ਤੇ ਹੋਰ ਕਈ ਪੈਕਿੰਗ ਵਸਤਾਂ ਜਾਂ ਬਕਸੇ ਵਿੱਚ ਰੱਖੇ ਜਾਂਦੇ ਹਨ|ਆਪਣੇ ਫੋਨ ਨੂੰ ਘੱਟੋ ਘੱਟ 24 ਘੰਟਿਆਂ ਲਈ ਸਿਲਿਕਾ ਪੈਕ ਜਾਂ  ਚੌਲਾਂ ਦੇ ਘੜੇ ਵਿੱਚ ਰੱਖੋ, ਇਸਨੂੰ ਚਾਲੂ ਕਰਨ ਬਾਰੇ ਨਾ ਸੋਚੋ ਜਦੋਂ ਤੱਕ ਇਹ ਪੂਰੀ ਤਰ੍ਹਾਂ ਸੁੱਕ ਨਹੀਂ ਜਾਂਦਾ| ਫੋਨ ਦੇ ਨਾਲ, ਬੈਟਰੀ ਅਤੇ ਹੋਰ ਉਪਕਰਣ ਵੀ ਚੌਲਾਂ ਵਿੱਚ ਸੁਕਾਏ ਜਾ ਸਕਦੇ ਹਨ | ਫੋਨ ਨੂੰ ਉਦੋਂ ਤੱਕ ਨਾ ਚਾਲੂ ਕਰੋ ਜਦੋਂ ਤੱਕ ਇਹ ਪੂਰੀ ਤਰ੍ਹਾਂ ਸੁੱਕ ਨਾ ਜਾਵੇ|ਜਦੋਂ ਫੋਨ ਅਤੇ ਇਸਦੇ ਸਾਰੇ ਹਿੱਸੇ ਸੁੱਕ ਜਾਣ ਅਤੇ ਨਮੀ ਦੂਰ ਹੋ ਜਾਵੇ, ਤਾਂ ਇਸਨੂੰ ਚਾਲੂ ਕਰੋ| ਜੇ ਫੋਨ  ਚਾਲੂ ਨਹੀਂ ਹੁੰਦਾ ਤਾਂ ਇਸਨੂੰ ਕਿਸੇ ਫ਼ੋਨ ਸਰਵਿਸ ਸੈਂਟਰ ਤੇ  ਚੈੱਕ ਕਰਵਾਉ |

 

 

Exit mobile version