ਚੰਡੀਗੜ੍ਹ, 31 ਅਗਸਤ 2024: ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਗਿਰੀਰਾਜ ਸਿੰਘ (Giriraj Singh) ਨੇ ਇੰਡੀਆ ਅਲਾਇੰਸ ਦੀ ਆਲੋਚਨਾ ਕੀਤਾ ਹੈ | ਉਨ੍ਹਾਂ ਨੇ ਬੇਗੂਸਰਾਏ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਜਸਵੀ ਯਾਦਵ, ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਮੁਸਲਿਮ ਵੋਟ ਬੈਂਕ ਦੇ ਠੇਕੇਦਾਰ ਹਨ।
ਗਿਰੀਰਾਜ ਸਿੰਘ (Giriraj Singh) ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ‘ਚ ਆਉਂਦੀ ਹੈ ਤਾਂ ਉਹ ਬਿਹਾਰ ਅਤੇ ਉੱਤਰ ਪ੍ਰਦੇਸ਼ ‘ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕਰਨਗੇ। ਜੇਕਰ ਦੇਸ਼ ‘ਚ ਰਾਹੁਲ ਗਾਂਧੀ, ਅਖਿਲੇਸ਼ ਯਾਦਵ ਅਤੇ ਤੇਜਸਵੀ ਯਾਦਵ ਦੀ ਸਰਕਾਰ ਬਣੀ ਤਾਂ ਇਹ ਲੋਕ ਭਾਰਤ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਬਣਾ ਦੇਣਗੇ।
ਉਨ੍ਹਾਂ ਹਿੰਦੂਆਂ ਦਾ ਪੱਖ ਲੈਂਦਿਆਂ ਕਿਹਾ ਕਿ ਅੱਜ ਤੱਕ ਕਿਸੇ ਹਿੰਦੂ ਨੇ ਇਹ ਨਹੀਂ ਕਿਹਾ ਕਿ ਜੇਕਰ ਮੰਗਲਵਾਰ ਨੂੰ ਹਨੂੰਮਾਨ ਜੀ ਦੀ ਪੂਜਾ ਹੁੰਦੀ ਹੈ, ਸੋਮਵਾਰ ਨੂੰ ਮਹਾਦੇਵ ਦੀ ਪੂਜਾ ਹੁੰਦੀ ਹੈ ਜਾਂ ਹੋਰ ਦਿਨਾਂ ‘ਤੇ ਹੋਰ ਦੇਵੀ-ਦੇਵਤਿਆਂ ਦੀ ਪੂਜਾ ਹੁੰਦੀ ਹੈ ਤਾਂ ਉਸ ਨੂੰ ਛੁੱਟੀ ਦਿੱਤੀ ਜਾਵੇ। ਪਰ ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲੇ ਤੇਜਸਵੀ ਯਾਦਵ, ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਵਰਗੇ ਲੋਕ ਨਾ ਸਿਰਫ਼ ਮੁਸਲਮਾਨਾਂ ਦੀ ਰੱਖਿਆ ਕਰਦੇ ਹਨ, ਸਗੋਂ ਉਨ੍ਹਾਂ ਦੀ ਗੱਲ ‘ਤੇ ਅਮਲ ਵੀ ਕਰਦੇ ਹਨ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਭਾਰਤ ਵਿੱਚ ਸਿਰਫ਼ ਇੱਕ ਦੇਸ਼ ਅਤੇ ਇੱਕ ਕਾਨੂੰਨ ਹੀ ਚੱਲੇਗਾ।