July 7, 2024 3:18 pm
Dr. Raj Kumar Verka

ਜੇਕਰ ਬਿਜਲੀ ਦੇ ਰੇਟ ਘੱਟ ਨਾ ਹੋਏ ਤਾਂ ਭਾਜਪਾ ਵੱਲੋਂ ਪੂਰੇ ਪੰਜਾਬ ‘ਚ ਕੀਤਾ ਜਾਵੇਗਾ ਰੋਸ਼ ਪ੍ਰਦਰਸ਼ਨ: ਡਾ. ਰਾਜ ਕੁਮਾਰ ਵੇਰਕਾ

ਅੰਮ੍ਰਿਤਸਰ 15 ਮਈ 2023: ਜਲੰਧਰ ਵਿਖੇ ਜ਼ਿਮਨੀ ਚੋਣਾਂ ਖ਼ਤਮ ਹੋਣ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਦੇ ਰੇਟ ਵਿੱਚ ਵਾਧਾ ਕੀਤਾ ਹੈ ਅਤੇ ਜਿਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਅਤੇ ਮੀਤ ਪ੍ਰਧਾਨ ਪੰਜਾਬ ਭਾਜਪਾ ਡਾਕਟਰ ਰਾਜ ਕੁਮਾਰ ਵੇਰਕਾ (Dr. Raj Kumar Verka) ਨੇ ਪੰਜਾਬ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਅਜੇ ਦੋ ਦਿਨ ਪਹਿਲਾਂ ਹੀ ਜਲੰਧਰ ਦੀਆਂ ਚੋਣਾਂ ਖਤਮ ਹੋਈਆਂ ਹਨ ਤੇ ਆਮ ਆਦਮੀ ਪਾਰਟੀ ਨੇ ਆਪਣਾ ਰੰਗ ਵਿਖਾਨੇ ਫਿਰ ਤੋਂ ਸ਼ੁਰੂ ਕਰ ਦਿੱਤੇ | ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਨਾ ਘੱਟ ਕੀਤੇ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਭਾਜਪਾ ਵੱਲੋਂ ਇਸ ਦਾ ਭਾਵੇਂ ਪੰਜਾਬ ਵਿੱਚ ਪ੍ਰਦਰਸ਼ਨ ਵੀ ਕੀਤੇ ਜਾਣਗੇ |

ਜਿਕਰਯੋਗ ਹੈ ਕਿ ਜਾਰੀ ਹੁਕਮਾਂ ਮੁਤਾਬਕ ਘਰੇਲੂ ਖਪਤਕਾਰਾਂ ਲਈ 2 ਕਿਲੋਵਾਟ ਲੋਡ ਤੱਕ ਵਾਲੇ ਖਪਤਕਾਰਾਂ ਪਹਿਲੇ 100 ਯੂਨਿਟ ਲਈ ਦਰ 3.49 ਰੁਪਏ ਤੋਂ ਵਧਾ ਕੇ 4.19 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ।ਇਸਦੇ ਨਾਲ ਹੀ ਫਿਕਸ ਚਾਰਜਿਜ਼ ਵੀ 35 ਰੁਪਏ ਤੋਂ ਵਧਾ ਕੇ 50 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੇ ਗਏ ਹਨ। 101 ਤੋਂ 300 ਯੂਨਿਟ ਤੱਕ ਦਰ 5.84 ਰੁਪਏ ਤੋਂ ਵਧਾ ਕੇ 6.64 ਰੁਪਏ ਪ੍ਰਤੀ ਯੂਨਿਟ ਕੀਤੇ ਗਏ ਹਨ ਤੇ 300 ਯੂਨਿਟ ਤੋਂ ਵੱਧ ਲਈ 7.30 ਰੁਪਏ ਤੋਂ ਵਧਾ ਕੇ 7.75 ਰੁਪਏ ਪ੍ਰਤੀ ਯੂਨਿਟ ਦਰ ਕੀਤੀ ਗਈ ਹੈ |

2 ਤੋਂ 7 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਲਈ ਪਹਿਲੇ 100 ਯੂਨਿਟ ਤੱਕ ਦਰ 3.74 ਰੁਪਏ ਦੀ ਥਾਂ ਹੁਣ 4.44 ਰੁਪੲ ਹੋਵੇਗੀ। 100 ਤੋਂ 300 ਤੱਕ 5.84 ਰੁਪਏ ਦੀ ਥਾਂ 6.64 ਰੁਪਏ ਪ੍ਰਤੀ ਯੂਨਿਟ, 300 ਤੋਂ ਵੱਧ ਲਈ 7.30 ਰੁਪਏ ਦੀ ਥਾਂ 7.75 ਰੁਪਏ ਪ੍ਰਤੀ ਯੂਨਿਟ ਦੇਣੇ ਪੈਣਗੇ। ਇਸ ਵਰਗ ਲਈ ਫਿਕਸ ਚਾਰਜਿਜ਼ 60 ਤੋਂ ਵਧਾ ਕੇ 75 ਰੁਪਏ ਪ੍ਰਤੀ ਕਿਲੋਵਾਟ ਕੀਤੇ ਗਏ ਹਨ। 7 ਤੋਂ 50 ਕਿਲੋਵਾਟ ਲੋਡ ਵਾਲੇ ਖਪਤਕਾਰਾਂ ਲਈ ਦਰ ਹੁਣ ਪਹਿਲੇ 100 ਯੂਨਿਟ 4.64 ਰੁਪਏ ਦੀ ਥਾਂ 5.34 ਰੁਪਏ ਪ੍ਰਤੀ ਯੂਨਿਟ, 100 ਤੋਂ 300 ਲਈ 6.50 ਰੁਪਏ ਦੀ ਥਾਂ 7.15 ਰੁਪਏ ਪ੍ਰਤੀ ਯੂਨਿਟ, 300 ਤੋਂ ਵੱਧ ਲਈ 7.50 ਰੁਪਏ ਦੀ ਥਾਂ 7.75 ਰੁਪਏ ਪ੍ਰਤੀ ਯੂਨਿਟ ਦਰ ਹੋਵੇਗੀ।

ਇਸ ਵਰਗ ਲਈ ਫਿਕਸ ਚਾਰਜਿਜ਼ 95 ਰੁਪਏ ਤੋਂ ਵਧਾ ਕੇ 110 ਰੁਪਏ ਪ੍ਰਤੀ ਯੂਨਿਟ ਕੀਤੇ ਗਏ ਹਨ | 50 ਤੋਂ 100 ਕਿਲੋਵਾਟ ਲੋਡ ਵਾਲੇ ਖਪਤਕਾਰਾਂ ਲਈ 6.43 ਰੁਪਏ ਦੀ ਥਾਂ 6.75 ਰੁਪਏ ਪ੍ਰਤੀ ਯੂਨਿਟ ਚਾਰਜਿਜ਼ ਹੋਣਗੇ। ਇਸ ਵਰਗ ਲਈ ਫਿਕਸ ਚਾਰਜਿਜ਼ 115 ਤੋਂ ਵਧਾ ਕੇ 130 ਰੁਪਏ ਪ੍ਰਤੀ ਕਿਲੋਵਾਟ ਕੀਤੇ ਗਏ ਹਨ। 100 ਕਿਲੋਵਾਟ ਤੋਂ ਵੱਧ ਲੋਡ ਵਾਲੇ ਖਪਤਕਾਰਾਂ ਲਈ 6.63 ਦੀ ਥਾਂ ਹੁਣ 6.96 ਰੁਪਏ ਪ੍ਰਤੀ ਕਿਲੋਵਾਟ ਦਰ ਹੋਵੇਗੀ ਅਤੇ ਫਿਕਸ ਚਾਰਜਿਜ਼ 125 ਰੁਪਏ ਤੋਂ ਵੱਧਾ ਕੇ 140 ਰੁਪਏ ਪ੍ਰਤੀ ਕਿਲੋਵਾਟ ਕੀਤੇ ਗਏ ਹਨ |