ਚੰਡੀਗੜ੍ਹ, 22 ਅਗਸਤ, 2023: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਸਾਗਰ ‘ਚ ਕਿਹਾ ਕਿ ਜੇਕਰ ਮੱਧ ਪ੍ਰਦੇਸ਼ ‘ਚ ਸਾਡੀ ਸਰਕਾਰ ਬਣੀ ਤਾਂ ਅਸੀਂ ਇੱਥੇ ਜਾਤੀ ਜਨਗਣਨਾ (Caste census) ਕਰਾਂਗੇ। ਇਸ ਤੋਂ ਪਤਾ ਲੱਗੇਗਾ ਕਿ ਸੂਬੇ ਵਿੱਚ ਕਿਸ ਵਰਗ ਦੇ ਕਿੰਨੇ ਲੋਕ ਗਰੀਬ ਅਤੇ ਪੱਛੜੇ ਹਨ। ਇਹ ਵੀ ਸਾਹਮਣੇ ਆ ਜਾਵੇਗਾ ਕਿ ਕਿੰਨੇ ਬੇਜ਼ਮੀਨੇ ਲੋਕ ਹਨ। ਭਾਜਪਾ ਨੇ ਸਾਡੇ ਵਿਧਾਇਕਾਂ ਨੂੰ ਚੋਰੀ ਕਰਕੇ ਮੱਧ ਪ੍ਰਦੇਸ਼ ਵਿੱਚ ਸਰਕਾਰ ਬਣਾਈ ਹੈ। ਇਹ ਨਜਾਇਜ਼ ਸਰਕਾਰ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਰਵਿਦਾਸ ਜੀ ਦਾ ਮੰਦਰ ਬਣਾਉਣਾ ਯਾਦ ਆ ਗਿਆ ਕਿਉਂਕਿ ਚੋਣਾਂ ਆ ਰਹੀਆਂ ਹਨ। ਨਰਿੰਦਰ ਮੋਦੀ ਹਮੇਸ਼ਾ ਵੋਟਾਂ ਲੈਣ ਲਈ ਜੋ ਕਰਨਾ ਹੁੰਦਾ ਹੈ, ਉਹ ਇੱਥੇ ਵੀ ਕਰਦੇ ਹਨ। ਉਹ 9 ਸਾਲਾਂ ਤੋਂ ਪ੍ਰਧਾਨ ਮੰਤਰੀ ਹਨ। ਸ਼ਿਵਰਾਜ ਸਿੰਘ ਵੀ 18 ਸਾਲਾਂ ਤੋਂ ਰਾਜ ਕਰ ਰਹੇ ਹਨ।
ਖੜਗੇ ਨੇ ਸਾਗਰ ਦੇ ਕਾਜਲੀਵਣ ਮੈਦਾਨ ਤੋਂ ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਬੁੰਦੇਲਖੰਡ ਵਿੱਚ ਅਨੁਸੂਚਿਤ ਜਾਤੀ ਦੇ 22% ਵੋਟਰ ਹਨ। ਉਨ੍ਹਾਂ ਦੀ ਮੱਦਦ ਲਈ ਸਾਗਰ ਨੂੰ ਰਾਜ ਵਿੱਚ ਕੌਮੀ ਪ੍ਰਧਾਨ ਦੀ ਪਹਿਲੀ ਮੀਟਿੰਗ ਲਈ ਚੁਣਿਆ ਗਿਆ। 12 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਾਗਰ ਆ ਚੁੱਕੇ ਹਨ।