July 6, 2024 7:06 pm
Bhagwant Mann

ਕੇਂਦਰ ਭ੍ਰਿਸ਼ਟਾਚਾਰ ਤੇ ਫਿਜ਼ੂਲਖਰਚੀ ਖ਼ਤਮ ਕਰ ਦੇਵੇ ਤਾਂ GST ਵਧਾਉਣ ਦੀ ਜ਼ਰੂਰਤ ਨਹੀਂ: ਅਰਵਿੰਦ ਕੇਜਰੀਵਾਲ

ਚੰਡੀਗੜ੍ਹ 25 ਜੁਲਾਈ 2022: ਹਿਮਾਚਲ ਪ੍ਰਦੇਸ਼ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਭਖਿਆ ਹੋਇਆ ਹੈ | ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਹਿਮਾਚਲ ਪ੍ਰਦੇਸ਼ ਦੀ ਚੋਣਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਹੁਣ ਤੋਂ ਸਰਗਰਮ ਦਿਖਾਈ ਦੇ ਰਹੀ ਹੈ। ਇਸਦੇ ਚੱਲਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਸੋਮਵਾਰ ਨੂੰ ਸੋਲਨ ‘ਚ ਪਾਰਟੀ ਵਰਕਰਾਂ ਨੂੰ ਵਰਚੁਅਲ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪੰਜਾਬ ‘ਚ 3 ਮਹੀਨੇ ਵੀ ਨਹੀਂ ਹੋਏ ਅਤੇ ਮਾਨ ਸਾਹਿਬ ਨੇ ਪੰਜਾਬ ‘ਚ ਮੁਫ਼ਤ ਬਿਜਲੀ ਦਾ ਐਲਾਨ ਕਰ ਦਿੱਤਾ।

ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਬਣਾ ਰਹੀ ਹੈ ਜੋ ਕਿ 15 ਅਗਸਤ ਤੱਕ 75 ਮੁਹੱਲਾ ਕਲੀਨਿਕ ਬਣ ਜਾਣਗੇ। ਉਨ੍ਹਾਂ ਕਿਹਾ,”ਮੈਂ ਅੱਜ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕ੍ਰਿਪਾ ਤੁਸੀਂ ਜੀ.ਐੱਸ.ਟੀ. ‘ਚ ਜੋ ਵਾਧਾ ਕੀਤਾ ਹੈ, ਉਸ ਨੂੰ ਵਾਪਸ ਲੈ ਲਵੋ। ਜੇਕਰ ਤੁਸੀਂ ਦਿੱਲੀ ਦੀ ਤਰ੍ਹਾਂ ਭ੍ਰਿਸ਼ਟਾਚਾਰ ਅਤੇ ਫਿਜ਼ੂਲਖਰਚੀ ਖ਼ਤਮ ਕਰ ਦਿਓਗੇ ਤਾਂ ਦੇਸ਼ ‘ਚ ਜੀ.ਐੱਸ.ਟੀ. ਵਧਾਉਣ ਦੀ ਜ਼ਰੂਰਤ ਨਹੀਂ ਪਵੇਗੀ।

ਜਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸੋਮਵਾਰ ਨੂੰ ਸੋਲਨ ‘ਚ ਪ੍ਰਦੇਸ਼ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ‘ਚ ਪਾਰਟੀ ਦੇ ਪੰਚਾਇਤ ਮੁਖੀ, ਉੱਪ ਮੁਖੀ ਅਤੇ ਸਕੱਤਰਾਂ ਨੂੰ ਸਹੁੰ ਚੁਕਾਈ ਗਈ। ਸੋਲਨ ਦੇ ਠੋਡੋ ਗਰਾਊਂਡ ‘ਚ ਆਯੋਜਿਤ ਪ੍ਰੋਗਰਾਮ ‘ਚ ਖ਼ਰਾਬ ਮੌਸਮ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਪਹੁੰਚ ਸਕੇ। ਹਾਲਾਂਕਿ ਦੋਵਾਂ ਨੇ ਵੀਡੀਓ ਸੰਦੇਸ਼ ਰਹੀ ਵਰਕਰਾਂ ਨੂੰ ਸੰਬੋਧਨ ਕੀਤਾ । ਆਮ ਆਦਮੀ ਪਾਰਟੀ ਹਿਮਾਚਲ ਦੇ 68 ਵਿਧਾਨ ਸਭਾ ਖੇਤਰਾਂ ‘ਚ ਆਪਣੇ ਉਮੀਦਵਾਰ ਉਤਾਰਨ ਜਾ ਰਹੀ ਹੈ।