June 16, 2024 4:20 pm
Chhattisgarh

ਛੱਤੀਸਗੜ੍ਹ ਭਾਜਪਾ ਦਾ ਸੀਨੀਅਰ ਆਗੂ ਕਰੋੜਾਂ ਦੇ ਬੈਂਕ ਘਪਲੇ ਮਾਮਲੇ ‘ਚ ਗ੍ਰਿਫ਼ਤਾਰ

ਚੰਡੀਗੜ੍ਹ, 24 ਜੁਲਾਈ 2023: ਛੱਤੀਸਗੜ੍ਹ (Chhattisgarh) ਭਾਜਪਾ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕ ਮਰਿਆਦਿਤ ਦੇ ਸਾਬਕਾ ਪ੍ਰਧਾਨ ਪ੍ਰਿਤਪਾਲ ਬੇਲਚੰਦਨ ਨੂੰ ਪੁਲਿਸ ਨੇ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ ਹੈ ਕਿ ਸਹਿਕਾਰੀ ਬੈਂਕ ਦੇ ਚੇਅਰਮੈਨ ਹੁੰਦਿਆਂ ਉਨ੍ਹਾਂ ਨੇ ਆਪਣੇ ਜਾਣਕਾਰਾਂ ਨੂੰ ਲਾਭ ਪਹੁੰਚਾਉਣ ਲਈ ਗ੍ਰਾਂਟ ਪੈਸੇ ਅਤੇ ਕਰਜ਼ੇ ਦੇਣ ਦੇ ਨਾਂ ‘ਤੇ 15 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਪ੍ਰਿਤਪਾਲ ਬੇਲਚੰਦਨ ਨੇ ਜ਼ਮਾਨਤ ਲਈ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਮਾਮਲਾ ਦੁਰਗ ਦੇ ਸਿਟੀ ਕੋਤਵਾਲੀ ਇਲਾਕੇ ਦਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਿਤਪਾਲ ਬੇਲਚੰਦਨ ਡੋਂਗਰਗਾਓਂ ਵਿਧਾਨ ਸਭਾ ਦੇ ਭਾਜਪਾ ਇੰਚਾਰਜ ਹਨ। ਇਸ ਤੋਂ ਇਲਾਵਾ ਉਹ 2008 ਵਿਚ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ। ਸਾਲ 2014 ਵਿੱਚ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕ ਮਰਿਆਦਤ ਦੁਰਗ ਦਾ ਪ੍ਰਧਾਨ ਬਣਾਇਆ ਸੀ। ਦੋਸ਼ ਹੈ ਕਿ ਇਸ ਸਮੇਂ ਦੌਰਾਨ ਉਨ੍ਹਾਂ ਨੇ ਆਪਣੇ ਅਹੁਦੇ ‘ਤੇ ਰਹਿੰਦਿਆਂ ਗ੍ਰਾਂਟ ਰਾਸ਼ੀ ਅਤੇ ਕਰਜ਼ੇ ‘ਚ 14.89 ਕਰੋੜ ਰੁਪਏ ਦਾ ਘਪਲਾ ਕੀਤਾ ਸੀ। ਇਸ ਮਾਮਲੇ ਵਿੱਚ 2021 ਵਿੱਚ ਬੈਂਕ ਦੇ ਸੀਈਓ ਪੰਕਜ ਸੋਢੀ ਨੇ ਸ਼ਿਕਾਇਤ ਦਿੱਤੀ ਸੀ। ਜਾਂਚ ਤੋਂ ਬਾਅਦ ਸਬੂਤ ਸਹੀ ਪਾਏ ਜਾਣ ‘ਤੇ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ ਸੀ |