ਚੰਡੀਗੜ੍ਹ 10 ਜਨਵਰੀ 2023: ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਕਿ ਜਲੰਧਰ ਦੇ ਲਤੀਫਪੁਰਾ ਤੋਂ ਬਾਅਦ ਦਿੱਲੀ ਵਿੱਚ ਵੀ ਲੋਕਾਂ ਦੇ ਘਰ ਢਾਹੇ ਜਾ ਰਹੇ ਹਨ, ਸਰਕਾਰ ਇੰਨੀ ਕੜਾਕੇ ਦੀ ਠੰਢ ਵਿੱਚ ਲੋਕਾਂ ਦੇ ਘਰ ਤੋੜ ਰਹੀ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਦੀ ਜ਼ਮੀਨ ਖਾਲੀ ਕਰਵਾਉਣੀ ਹੈ ਤਾਂ ਪਹਿਲਾਂ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਲਤੀਫਪੁਰਾ ਵਿੱਚ ਵੀ ਅਜਿਹਾ ਹੀ ਹੋਇਆ ਹੈ। ਅੱਜ ਅਸੀਂ ਜਲੰਧਰ ਦੇ ਲਤੀਫਪੁਰਾ ਦੇ ਮਾਮਲੇ ‘ਤੇ ਸੁਣਵਾਈ ਲਈ ਬੁਲਾਇਆ ਹੈ। ਸਰਕਾਰ ਨੂੰ ਆਪਣੇ ਫਰਜ਼ ਤੋਂ ਭੱਜਣਾ ਨਹੀਂ ਚਾਹੀਦਾ, ਇਹ ਸਰਕਾਰੀ ਅੱਤਿਆਚਾਰ ਹੈ। ਲਤੀਫਪੁਰਾ ਮਾਮਲੇ ‘ਚ ਜਵਾਬ ਨਹੀਂ ਮਿਲਿਆ, ਡੀਸੀ ਕਹਿ ਰਹੇ ਹਨ ਕਿ ਜਵਾਬ ਮੰਗ ਰਿਹਾ ਹਾਂ ਪਰ ਜਵਾਬ ਨਹੀਂ ਮਿਲਿਆ।