July 2, 2024 7:26 pm
Sanjay Singh

ਜੇਕਰ ਸੰਜੇ ਸਿੰਘ ਦੇ ਘਰੋਂ ਭ੍ਰਿਸ਼ਟਾਚਾਰ ਦਾ ਇੱਕ ਰੁਪਿਆ ਵੀ ਮਿਲਦਾ ਹੈ ਤਾਂ ਪਹਿਲਾਂ ਸਬੂਤ ਪੇਸ਼ ਕਰੋ: ਆਤਿਸ਼ੀ

ਚੰਡੀਗੜ੍ਹ, 05 ਅਕਤੂਬਰ 2023: ਮੁੰਬਈ ‘ਚ ‘ਆਪ’ ਸੰਸਦ ਮੈਂਬਰ ਸੰਜੇ ਸਿੰਘ (Sanjay Singh) ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਅਤੇ ਸਮਰਥਕਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।ਸੰਜੇ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ‘ਚ ‘ਆਪ’ ਦਾ ਧਰਨਾ ਜਾਰੀ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਦੇ ਬਾਹਰ ਇਕੱਠੇ ਹੋ ਕੇ ਪਾਰਟੀ ਆਗੂ ਸੰਜੇ ਸਿੰਘ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ, ਜਿਸ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਕੱਲ੍ਹ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ਸੰਜੇ ਸਿੰਘ (Sanjay Singh) ਦੀ ਗ੍ਰਿਫਤਾਰੀ ‘ਤੇ ਦਿੱਲੀ ਦੇ ਮੰਤਰੀ ਅਤੇ ‘ਆਪ’ ਆਗੂ ਆਤਿਸ਼ੀ ਦਾ ਕਹਿਣਾ ਹੈ, ”ਈਡੀ ਅਤੇ ਸੀਬੀਆਈ ਨੇ ਪਿਛਲੇ 15 ਮਹੀਨਿਆਂ ਤੋਂ ਇਸ ਜਾਂਚ ‘ਚ 500 ਤੋਂ ਜ਼ਿਆਦਾ ਅਧਿਕਾਰੀ ਤਾਇਨਾਤ ਕੀਤੇ ਹਨ। ਇਨ੍ਹਾਂ ਅਧਿਕਾਰੀਆਂ ਨੇ ਹਜ਼ਾਰਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਪਰ ਉਨ੍ਹਾਂ ਨੇ ਭ੍ਰਿਸ਼ਟਾਚਾਰ ਦਾ ਕੋਈ ਸਬੂਤ ਨਹੀਂ ਮਿਲਿਆ, ਅਦਾਲਤ ‘ਚ ਕੋਈ ਸਬੂਤ ਪੇਸ਼ ਨਹੀਂ ਕਰ ਸਕੇ, ਮਨੀਸ਼ ਸਿਸੋਦੀਆ ਦੇ ਦਫਤਰ ਅਤੇ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ, ਉੱਥੇ ਕੁਝ ਵੀ ਨਹੀਂ ਮਿਲਿਆ, ਪਰ ਭਾਜਪਾ ਨੂੰ ਕਿਸੇ ਸਬੂਤ ਦੀ ਲੋੜ ਨਹੀਂ ਹੈ।ਬਿਨਾਂ ਭ੍ਰਿਸ਼ਟਾਚਾਰ ਦੇ ਸਬੂਤ ਦੇ ਮਨੀਸ਼ Sanjay Singhਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਸੰਜੇ ਸਿੰਘ ਨਾਲ ਵੀ ਇਹੀ ਕਹਾਣੀ ਦੁਹਰਾਈ ਜਾ ਰਹੀ ਹੈ।

ਆਤਿਸ਼ੀ ਦਾ ਕਹਿਣਾ ਹੈ ਕਿ ‘ਮੈਂ ਭਾਜਪਾ ਨੂੰ ਚੁਣੌਤੀ ਦੇਣਾ ਚਾਹੁੰਦੀ ਹਾਂ ਕਿ ਜੇਕਰ ਸੰਜੇ ਸਿੰਘ ਦੇ ਘਰੋਂ ਭ੍ਰਿਸ਼ਟਾਚਾਰ ਦਾ ਇੱਕ ਰੁਪਿਆ ਵੀ ਮਿਲਦਾ ਹੈ ਤਾਂ ਪਹਿਲਾਂ ਸਬੂਤ ਪੇਸ਼ ਕਰੋ’। ਉਨ੍ਹਾਂ ਕਿਹਾ ਕਿ ਕੋਈ ਸਬੂਤ ਰੱਖੋ ਅਤੇ ਇੱਕ ਰੁਪਿਆ ਵੀ ਦੱਸੋ ਜੋ ਸੰਜੇ ਸਿੰਘ ਦੇ ਘਰੋਂ ਮਿਲਿਆ ਸੀ, ਜਿਸ ਦੇ ਆਧਾਰ ‘ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।