Site icon TheUnmute.com

CM ਭਗਵੰਤ ਮਾਨ ਚਾਹੁੰਦੇ ਹਨ ਤਾਂ ਬੱਸਾਂ ਦੀਆਂ ਬਾਡੀਆਂ ਸੰਬੰਧੀ ਮਾਮਲੇ ਦੀ ਜਾਂਚ ਕਰਵਾ ਲੈਣ: ਰਾਜਾ ਵੜਿੰਗ

ਬੱਸਾਂ ਦੀਆਂ ਬਾਡੀਆਂ

ਚੰਡੀਗੜ੍ਹ, 04 ਮਾਰਚ 2024: ਪੰਜਾਬ ਸਰਕਾਰ ਦੇ ਬਜਟ ਇਜਲਾਸ (Budget Session) ਦਾ ਅੱਜ ਦੂਜਾ ਦਿਨ ਹੰਗਾਮੇ ਨਾਲ ਸ਼ੁਰੂ ਹੋਇਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬੱਸਾਂ ਦੀਆਂ ਬਾਡੀਆਂ ਲਗਾਉਣ ਲਈ ਰਾਜਸਥਾਨ ਕਿਉਂ ਜਾਣਾ ਪਿਆ, ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ‘ਚ ਬੱਸਾਂ ਦੀਆਂ ਬਾਡੀਆਂ ਕਿਉਂ ਨਹੀਂ ਲੱਗ ਸਕਦੀਆਂ ਸੀ | ਆਉਣ ਵਾਲੇ ਦਿਨਾਂ ‘ਚ ਇਸ ਬਾਰੇ ਵੀ ਜਾਂਚ ਕੀਤੀ ਜਾਵੇਗੀ |

ਦੂਜੇ ਪਾਸੇ ਪੰਜਾਬ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਚਾਹੁੰਦੇ ਹਨ ਤਾਂ ਇਸ ਮਾਮਲੇ ਦੀ ਜਾਂਚ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਨਾ ਤਾਂ ਮੈਂ ਮੁੱਖ ਮੰਤਰੀ ਨੂੰ ਪਹਿਲਾਂ ਕਦੇ ਜਾਂਚ ਕਰਨ ਤੋਂ ਰੋਕਿਆ ਅਤੇ ਨਾ ਹੁਣ ਰੋਕ ਰਿਹਾਂ ਹਾਂ। ਉਨ੍ਹਾਂ ਕਿਹਾ ਸਾਨੂੰ ਹਰ ਕਿਸੇ ਇਨਸਾਨ ਦਾ ਮਾਣ ਸਤਿਕਾਰ ਦਾ ਖਿਆਲ ਰੱਖਣਾ ਚਾਹੀਦਾ ਹੈ |

Exit mobile version