ਚੰਡੀਗੜ੍ਹ,10 ਜੂਨ 2023: ਪਹਿਲਵਾਨਾਂ ਅਤੇ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਵਿਚਾਲੇ ਹੋਏ ਵਿਵਾਦ ‘ਚ ਅੱਜ ਸੋਨੀਪਤ ‘ਚ ਖਾਪ ਪੰਚਾਇਤ ਹੋ ਰਹੀ ਹੈ। ਇਸ ‘ਚ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ (Bajrang Punia) ਪਹੁੰਚੇ ਹਨ । ਦੋਵਾਂ ਨੇ ਖਾਪ ਪ੍ਰਤੀਨਿਧੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਬਾਰੇ ਦੱਸਿਆ।
ਪਹਿਲਵਾਨਾਂ ਨੇ ਕਿਹਾ ਕਿ ਸਰਕਾਰ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਨਹੀਂ ਹੈ। ਬਜਰੰਗ ਪੂਨੀਆ (Bajrang Punia) ਨੇ ਕਿਹਾ ਕਿ ਕੇਂਦਰ ਨੇ 15 ਜੂਨ ਤੱਕ ਦਾ ਸਮਾਂ ਲਿਆ ਹੈ। ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਬ੍ਰਿਜਭੂਸ਼ਣ ਦੀ ਗ੍ਰਿਫ਼ਤਾਰੀ ਲਈ ਇੱਕ ਹੋਰ ਧਰਨਾ ਦਿੱਤਾ ਜਾਵੇਗਾ।
ਉਥੇ ਹੀ ਸਾਕਸ਼ੀ ਮਲਿਕ ਨੇ ਕਿਹਾ ਕਿ ਮੈਂ ਸਪੱਸ਼ਟ ਕਰਦੀ ਹਾਂ ਕਿ ਅਸੀਂ ਸਾਰੇ ਇੱਕ ਹਾਂ ਅਤੇ ਇੱਕ ਰਹਾਂਗੇ। ਵਿਨੇਸ਼ ਦੇ ਨਾ ਆਉਣ ਦਾ ਇੱਕ ਕਾਰਨ ਹੈ। ਕੁਝ ਪੁੱਛਗਿੱਛ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਮੰਗ ਕਰਦੇ ਆ ਰਹੇ ਹਾਂ ਕਿ ਬ੍ਰਿਜ ਭੂਸ਼ਣ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜੇਕਰ ਉਹ ਬਾਹਰ ਰਹੇਗਾ ਤਾਂ ਦੂਜਿਆਂ ‘ਤੇ ਦਬਾਅ ਹੋਵੇਗਾ। POCSO ਐਕਟ ਵਾਲੀ ਕੁੜੀ ਟੁੱਟ ਗਈ ਹੈ । ਹੌਲੀ-ਹੌਲੀ ਹੋਰ ਕੁੜੀਆਂ ਟੁੱਟ ਜਾਣਗੀਆਂ। ਅਸੀਂ ਏਸ਼ਿਆਈ ਖੇਡਾਂ ਉਦੋਂ ਹੀ ਖੇਡਾਂਗੇ ਜਦੋਂ ਇਹ ਸਾਰਾ ਮਾਮਲਾ ਹੱਲ ਹੋ ਜਾਵੇਗਾ।