Smriti Mandhana

ICC Women’s ODI Rankings: ਸਮ੍ਰਿਤੀ ਮੰਧਾਨਾ ਵਨਡੇ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪੁੱਜੀ

ਚੰਡੀਗੜ੍ਹ, 13 ਮਈ 2025: ICC Women’s ODI Rankings: ਭਾਰਤੀ ਮਹਿਲਾ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ (Smriti Mandhana) ਨੂੰ ਤਿਕੋਣੀ ਲੜੀ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ। ਉਹ ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ ‘ਚ ਇੱਕ ਸਥਾਨ ਦੀ ਛਾਲ ਮਾਰ ਕੇ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਭਾਰਤ ਨੇ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਰੁੱਧ ਖੇਡੀ ਗਈ ਇਸ ਸੀਰੀਜ਼ ‘ਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਫਾਈਨਲ ਮੈਚ ‘ਚ ਭਾਰਤ ਨੇ ਮੰਧਾਨਾ ਦੇ ਸੈਂਕੜੇ ਦੀ ਬਦੌਲਤ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾਇਆ। ਹੁਣ ਸਮ੍ਰਿਤੀ ਮੰਧਾਨਾ ਨੂੰ ਇਸ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਹੈ।

ਇਸ ਲੜੀ ਦੇ ਆਖਰੀ ਮੈਚ ‘ਚ 28 ਸਾਲਾ ਬੱਲੇਬਾਜ਼ ਨੇ 116 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਸਮ੍ਰਿਤੀ ਮੰਧਾਨਾ (Smriti Mandhana) ਦੇ ਬੱਲੇ ਤੋਂ 15 ਚੌਕੇ ਅਤੇ ਦੋ ਛੱਕੇ ਆਏ। ਮੰਧਾਨਾ ਨੇ ਆਪਣੇ ਕਰੀਅਰ ਦੇ 11ਵੇਂ ਸੈਂਕੜੇ ਨਾਲ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ। ਸਮ੍ਰਿਤੀ ਮੰਧਾਨਾ ਸਭ ਤੋਂ ਵੱਧ ਵਨਡੇ ਸੈਂਕੜੇ ਬਣਾਉਣ ਵਾਲੀ ਤੀਜੀ ਬੱਲੇਬਾਜ਼ ਬਣ ਗਈ। ਇਸ ਮਾਮਲੇ ‘ਚ ਉਨ੍ਹਾਂ ਨੇ ਇੰਗਲੈਂਡ ਦੀ ਟੈਮੀ ਬਿਊਮੋਂਟ ਨੂੰ ਪਿੱਛੇ ਛੱਡ ਦਿੱਤਾ, ਜਿਸਨੇ ਇਸ ਫਾਰਮੈਟ ‘ਚ 10 ਸੈਂਕੜੇ ਲਗਾਏ ਹਨ।

Read More: PBKS ਬਨਾਮ DC: ਜੈਪੁਰ ‘ਚ ਪੰਜਾਬ ਕਿੰਗਜ਼ ਦਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ ਦੁਬਾਰਾ ਮੁਕਾਬਲਾ

Scroll to Top