July 4, 2024 8:07 pm
U-19 Men's World Cup

ICC ਅੰਡਰ-19 ਪੁਰਸ਼ ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ, ਭਾਰਤ ਬੰਗਲਾਦੇਸ਼ ਖ਼ਿਲਾਫ਼ ਖੇਡੇਗਾ ਆਪਣਾ ਪਹਿਲਾ ਮੈਚ

ਚੰਡੀਗੜ੍ਹ, 11 ਦਸੰਬਰ 2023: (ICC U-19 World Cup 2024 Schedule) ਅਗਲੇ ਸਾਲ ਜਨਵਰੀ-ਫਰਵਰੀ ਵਿੱਚ ਹੋਣ ਵਾਲੇ ਆਈਸੀਸੀ ਅੰਡਰ-19 ਪੁਰਸ਼ ਵਿਸ਼ਵ ਕੱਪ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਅੰਡਰ-19 ‘ਚ ਕੁੱਲ 41 ਮੈਚ ਖੇਡੇ ਜਾਣੇ ਹਨ, ਜੋ ਦੱਖਣੀ ਅਫਰੀਕਾ ਦੇ ਪੰਜ ਮੈਦਾਨਾਂ ‘ਤੇ ਹੋਣਗੇ। ਅੰਡਰ-19 ਵਿਸ਼ਵ ਕੱਪ 2024 ਦਾ ਉਦਘਾਟਨੀ ਮੈਚ ਮੇਜ਼ਬਾਨ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵਿਚਾਲੇ 19 ਜਨਵਰੀ ਨੂੰ ਹੋਵੇਗਾ। ਫਾਈਨਲ ਮੈਚ 11 ਫਰਵਰੀ ਨੂੰ ਬੇਨੋਨੀ ਵਿੱਚ ਖੇਡਿਆ ਜਾਣਾ ਹੈ।

ਭਾਰਤੀ ਟੀਮ ਨੂੰ ਬੰਗਲਾਦੇਸ਼, ਆਇਰਲੈਂਡ, ਅਮਰੀਕਾ ਅਤੇ ਬੰਗਲਾਦੇਸ਼ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਦੇ ਤਿੰਨੋਂ ਗਰੁੱਪ ਮੈਚ ਬਲੋਮਫੋਂਟੇਨ ਵਿੱਚ ਹੋਣਗੇ। ਭਾਰਤੀ ਟੀਮ ਆਪਣਾ ਪਹਿਲਾ ਗਰੁੱਪ ਮੈਚ 20 ਜਨਵਰੀ ਨੂੰ ਬੰਗਲਾਦੇਸ਼ ਖ਼ਿਲਾਫ਼ ਖੇਡੇਗੀ। ਇਸ ਦਾ ਦੂਜਾ ਮੈਚ 25 ਜਨਵਰੀ ਨੂੰ ਆਇਰਲੈਂਡ ਨਾਲ ਹੋਵੇਗਾ। ਭਾਰਤ ਦਾ ਆਖਰੀ ਗਰੁੱਪ ਮੈਚ 28 ਜਨਵਰੀ ਨੂੰ ਅਮਰੀਕਾ ਨਾਲ ਹੈ।

ICC U19 Men's Cricket World Cup 2024 Full fixtures

image credit: ICC