ICC Test Rankings: ਤਾਜ਼ਾ ਬੱਲੇਬਾਜ਼ਾਂ ਦੀ ਟੈਸਟ ਰੈਂਕਿੰਗ ‘ਚ ਰਿਸ਼ਭ ਪੰਤ ਨੂੰ ਮਿਲਿਆ ਫਾਇਦਾ

ਸਪੋਰਟਸ, 25 ਜੂਨ 2025: ICC Test Rankings: ਆਈਸੀਸੀ ਨੇ ਬੁੱਧਵਾਰ ਨੂੰ ਤਾਜ਼ਾ ਟੈਸਟ ਰੈਂਕਿੰਗ ਜਾਰੀ ਕੀਤੀ ਹੈ। ਭਾਰਤ ਦੇ ਵਿਕਟਕੀਪਰ ਰਿਸ਼ਭ ਪੰਤ (Rishabh Pant) ਬੱਲੇਬਾਜ਼ਾਂ ਲਈ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ‘ਚ ਕਰੀਅਰ ਦੇ ਸਭ ਤੋਂ ਵਧੀਆ 7ਵੇਂ ਸਥਾਨ ‘ਤੇ ਪਹੁੰਚ ਗਏ ਹਨ। ਪੰਤ ਨੇ ਲੀਡਜ਼ ਵਿਖੇ ਇੰਗਲੈਂਡ ਵਿਰੁੱਧ ਸੀਰੀਜ਼ ਦੇ ਪਹਿਲੇ ਮੈਚ ‘ਚ ਦੋਵੇਂ ਪਾਰੀਆਂ ‘ਚ ਦੋ ਸੈਂਕੜੇ ਲਗਾਏ, ਜਿਨ੍ਹਾਂ ਦਾ ਉਨ੍ਹਾਂ ਨੂੰ ਫਾਇਦਾ ਮਿਲਿਆ ਹੈ।

ਟੈਸਟ ਰੈਂਕਿੰਗ

ਇਸ ਤੋਂ ਇਲਾਵਾ ਸ਼ੁਭਮਨ ਗਿੱਲ ਵੀ ਚੋਟੀ ਦੇ 20 ਬੱਲੇਬਾਜ਼ਾਂ ‘ਚ ਸ਼ਾਮਲ ਹੋ ਗਏ ਹਨ। ਭਾਰਤੀ ਟੀਮ ਨੂੰ ਲੀਡਜ਼ ਵਿਖੇ ਖੇਡੇ ਪਹਿਲੇ ਟੈਸਟ ‘ਚ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਹੀ ਆਈਸੀਸੀ ਨੇ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ।

27 ਸਾਲਾ ਪੰਤ (Rishabh Pant) ਤੋਂ ਪਹਿਲਾਂ, ਜ਼ਿੰਬਾਬਵੇ ਦੇ ਐਂਡੀ ਫਲਾਵਰ ਇੱਕੋ ਟੈਸਟ ਮੈਚ ‘ਚ ਦੋ ਸੈਂਕੜੇ ਲਗਾਉਣ ਵਾਲੇ ਇੱਕੋ ਇੱਕ ਵਿਕਟਕੀਪਰ ਸਨ। ਪੰਤ ਨੇ ਲੀਡਜ਼ ਟੈਸਟ ‘ਚ 134 ਅਤੇ 118 ਦੌੜਾਂ ਬਣਾਈਆਂ।

ਇਸ ਦੇ ਨਾਲ ਹੀ ਸ਼ੁਭਮਨ ਗਿੱਲ ਨੇ ਲੀਡਜ਼ ਟੈਸਟ ਦੀ ਪਹਿਲੀ ਪਾਰੀ ‘ਚ ਸੈਂਕੜਾ ਲਗਾਇਆ ਸੀ। ਚੋਟੀ ਦੇ 20 ਟੈਸਟ ਬੱਲੇਬਾਜ਼ਾਂ ਦੀ ਸੂਚੀ ‘ਚ ਸਿਰਫ਼ ਤਿੰਨ ਭਾਰਤੀ ਬੱਲੇਬਾਜ਼ ਹਨ। ਪੰਤ ਅਤੇ ਗਿੱਲ ਤੋਂ ਇਲਾਵਾ, ਯਸ਼ਸਵੀ ਜੈਸਵਾਲ ਚੌਥੇ ਸਥਾਨ ‘ਤੇ ਕਾਬਜ਼ ਹੈ। ਯਸ਼ਸਵੀ ਨੇ ਲੀਡਜ਼ ਟੈਸਟ ਦੀ ਪਹਿਲੀ ਪਾਰੀ ‘ਚ ਸੈਂਕੜਾ ਵੀ ਲਗਾਇਆ ਸੀ।

ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਕੋਈ ਬਦਲਾਅ ਨਹੀਂ

ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ (ICC Test Rankings) ‘ਚ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਹੈਡਿੰਗਲੇ ਟੈਸਟ ‘ਚ 14ਵੀਂ ਵਾਰ ਪੰਜ ਵਿਕਟਾਂ ਲੈਣ ਤੋਂ ਬਾਅਦ ਚੋਟੀ ਦੇ ਸਥਾਨ ‘ਤੇ ਆਪਣਾ ਦਬਦਬਾ ਬਣਾਈ ਰੱਖਿਆ ਹੈ। 62 ਅਤੇ 149 ਦੌੜਾਂ ਦੀ ਪਾਰੀ ਖੇਡਣ ਵਾਲੇ ਅਤੇ ਇੰਗਲੈਂਡ ਦੀ ਜਿੱਤ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਬੇਨ ਡਕੇਟ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਉਹ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਪੰਜ ਸਥਾਨ ਉੱਪਰ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ।

Read More: ਇੰਗਲੈਂਡ ਖ਼ਿਲਾਫ ਖ਼ਰਾਬ ਫੀਲਡਿੰਗ ਕਾਰਨ ਹਾਰੇ ਮੈਚ: ਕਪਤਾਨ ਸ਼ੁਭਮਨ ਗਿੱਲ

Scroll to Top