ICC Test Rankings: ਟੈਸਟ ਰੈਂਕਿੰਗ ‘ਚ ਜਸਪ੍ਰੀਤ ਬੁਮਰਾਹ ਗੇਂਦਬਾਜਾਂ ‘ਚ, ਰਵਿੰਦਰ ਜਡੇਜਾ ਆਲਰਾਊਂਡਰਾਂ ‘ਚ ਨੰਬਰ-1’ਤੇ ਕਾਬਜ਼

ਚੰਡੀਗੜ੍ਹ, 22 ਜਨਵਰੀ 2025: ਅੰਤਰਰਾਸ਼ਟਰੀ ਕ੍ਰਿਕਟ ਕੌਂਸ਼ਲ (ICC) ਨੇ ਬੁੱਧਵਾਰ ਨੂੰ ਤਾਜ਼ਾ ਟੈਸਟ ਰੈਂਕਿੰਗ ਜਾਰੀ ਕੀਤੀ ਹੈ। ਇਸ ਰੈਂਕਿੰਗ ‘ਚ ਭਾਰਤ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੰਬਰ ਇੱਕ ਗੇਂਦਬਾਜ਼ ਬਣੇ ਹੋਏ ਹਨ। ਇਸ ਦੇ ਨਾਲ ਹੀ ਰਵਿੰਦਰ ਜਡੇਜਾ (Ravindra Jadeja) ਨੇ ਆਲਰਾਊਂਡਰਾਂ ਦੀ ਸੂਚੀ ‘ਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ।

ਜਸਪ੍ਰੀਤ ਬੁਮਰਾਹ (Jasprit Bumrah) ਨੇ ਜਨਵਰੀ ‘ਚ ਆਸਟ੍ਰੇਲੀਆ ਖ਼ਿਲਾਫ਼ ਪੰਜਵੇਂ ਅਤੇ ਆਖਰੀ ਬਾਰਡਰ-ਗਾਵਸਕਰ ਟੈਸਟ ਤੋਂ ਪਹਿਲਾਂ 907 ਰੇਟਿੰਗ ਬਣਾ ਕੇ ਇਤਿਹਾਸ ਰਚਿਆ ਸੀ। ਇਹ ਕਿਸੇ ਭਾਰਤੀ ਗੇਂਦਬਾਜ਼ ਦੁਆਰਾ ਆਈਸੀਸੀ ਰੈਂਕਿੰਗ ਦੀ ਸਭ ਤੋਂ ਉੱਚੀ ਰੇਟਿੰਗ ਹੈ। ਇਸ ਵੇਲੇ ਉਨ੍ਹਾਂ ਦੀ ਰੇਟਿੰਗ 908 ਹੈ ਜੋ ਕਿ ਉਸਦੀ ਸਭ ਤੋਂ ਵਧੀਆ ਰੇਟਿੰਗ ਹੈ।

Jaspreet Bumrah

ਆਸਟ੍ਰੇਲੀਆ ਦੇ ਪੈਟ ਕਮਿੰਸ 841 ਰੇਟਿੰਗ ਅੰਕਾਂ ਨਾਲ ਟੈਸਟ ਗੇਂਦਬਾਜ਼ਾਂ ਵਿੱਚ ਦੂਜੇ ਸਥਾਨ ‘ਤੇ ਹਨ ਅਤੇ ਦੱਖਣੀ ਅਫਰੀਕਾ ਦੇ ਕਾਗੀਸੋ ਰਬਾਡਾ 837 ਰੇਟਿੰਗ ਅੰਕਾਂ ਨਾਲ ਗੇਂਦਬਾਜ਼ਾਂ ‘ਚ ਤੀਜੇ ਸਥਾਨ ‘ਤੇ ਹਨ। ਆਸਟ੍ਰੇਲੀਆ ਦਾ ਜੋਸ਼ ਹੇਜ਼ਲਵੁੱਡ ਚੌਥੇ ਅਤੇ ਦੱਖਣੀ ਅਫਰੀਕਾ ਦਾ ਮਾਰਕੋ ਜੈਨਸਨ ਪੰਜਵੇਂ ਸਥਾਨ ‘ਤੇ ਹੈ। ਭਾਰਤ ਦੇ ਰਵਿੰਦਰ ਜਡੇਜਾ ਚੋਟੀ ਦੇ 10 ਟੈਸਟ ਗੇਂਦਬਾਜ਼ਾਂ ‘ਚੋਂ 10ਵੇਂ ਸਥਾਨ ‘ਤੇ ਹਨ।

ਟੈਸਟ ਆਲਰਾਉਂਡਰ ਰੈਂਕਿੰਗ ‘ਚ ਜਡੇਜਾ ਦਾ ਜਾਦੂ ਕਾਇਮ

Ravindra Jadeja

ਟੈਸਟ ਫਾਰਮੈਟ ‘ਚ ਚੋਟੀ ਦੇ 10 ਆਲਰਾਊਂਡਰਾਂ ਦੀ ਸੂਚੀ ‘ਚ ਬਹੁਤੇ ਬਦਲਾਅ ਨਹੀਂ ਹਨ। ਰਵਿੰਦਰ ਜਡੇਜਾ (Ravindra Jadeja) 400 ਰੇਟਿੰਗ ਅੰਕਾਂ ਨਾਲ ਸਿਖਰਲੇ ਸਥਾਨ ‘ਤੇ ਬਰਕਰਾਰ ਹੈ। ਜਡੇਜਾ ਤੋਂ ਬਾਅਦ ਦੱਖਣੀ ਅਫਰੀਕਾ ਦਾ ਮਾਰਕੋ ਜੈਨਸਨ ਹੈ। ਉਨ੍ਹਾਂ ਦੇ ਰੇਟਿੰਗ ਅੰਕ 294 ਹਨ। ਬੰਗਲਾਦੇਸ਼ ਦਾ ਮੇਹਦੀ ਹਸਨ 284 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ ‘ਤੇ ਹਨ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ 282 ਰੇਟਿੰਗ ਅੰਕਾਂ ਨਾਲ ਚੌਥੇ ਸਥਾਨ ‘ਤੇ ਹਨ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ 263 ਰੇਟਿੰਗ ਅੰਕਾਂ ਨਾਲ ਆਲਰਾਊਂਡਰਾਂ ‘ਚ ਪੰਜਵੇਂ ਸਥਾਨ ‘ਤੇ ਹਨ।

ਇੰਗਲੈਂਡ ਦਾ ਜੋ ਰੂਟ ਟੈਸਟ ਬੱਲੇਬਾਜ਼ਾਂ ‘ਚ ਸਿਖਰ ‘ਤੇ ਹੈ। ਉਸਦੇ ਰੇਟਿੰਗ ਅੰਕ 895 ਹਨ। ਇਸ ਦੌਰਾਨ, ਇੰਗਲੈਂਡ ਦਾ ਹੈਰੀ ਬਰੂਕ 876 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ। ਨਿਊਜ਼ੀਲੈਂਡ ਦਾ ਕੇਨ ਵਿਲੀਅਮਸਨ ਤੀਜੇ ਸਥਾਨ ‘ਤੇ ਹੈ। ਵਿਲੀਅਮਸਨ ਦੀ ਰੇਟਿੰਗ ਅੰਕ 867 ਹਨ। ਭਾਰਤ ਦੇ ਯਸ਼ਸਵੀ ਜੈਸਵਾਲ 847 ਰੇਟਿੰਗ ਅੰਕਾਂ ਨਾਲ ਚੌਥੇ ਸਥਾਨ ‘ਤੇ ਕਾਬਜ ਹਨ |

Read More: ICC Test Rankings: ਆਸਟ੍ਰੇਲੀਆ ਨੂੰ ਪਛਾੜ ਕੇ ਟੈਸਟ ‘ਚ ਨੰਬਰ-1 ਬਣੀ ਟੀਮ ਇੰਡੀਆ

Scroll to Top