July 2, 2024 6:23 pm
Richa Ghosh

ICC T20 Rankings : ਰਿਚਾ ਘੋਸ਼ ਨੇ ਹਾਸਲ ਕੀਤੀ ਕਰੀਅਰ ਦੀ ਸਰਵੋਤਮ ਰੈਂਕਿੰਗ, ਚੋਟੀ ਦੀ-20 ਬੱਲੇਬਾਜ਼ਾਂ ‘ਚ ਪੰਜ ਭਾਰਤੀ ਖਿਡਾਰਨਾ ਸ਼ਾਮਲ

ਚੰਡੀਗੜ੍ਹ, 21 ਫਰਵਰੀ 2023: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਮਹਿਲਾ ਟੀ-20 ਕ੍ਰਿਕਟ ਦੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ। ਭਾਰਤ ਦੀ ਸਟਾਰ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ (Richa Ghosh) ਕਰੀਅਰ ਦੀ ਸਰਵੋਤਮ ਰੈਂਕਿੰਗ ‘ਤੇ ਪਹੁੰਚ ਗਈ ਹੈ। ਉਹ ਟਾਪ-20 ਬੱਲੇਬਾਜ਼ਾਂ ਵਿੱਚ ਸ਼ਾਮਲ ਹੋ ਗਿਆ ਹੈ।

ਰਿਚਾ ਘੋਸ਼ (Richa Ghosh) ਨੇ ਮਹਿਲਾ ਟੀ-20 ਵਿਸ਼ਵ ਕੱਪ ‘ਚ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਇਨ੍ਹਾਂ ਪਾਰੀਆਂ ਤੋਂ ਬਾਅਦ ਉਹ ਬੱਲੇਬਾਜ਼ਾਂ ‘ਚ 20ਵੇਂ ਸਥਾਨ ‘ਤੇ ਪਹੁੰਚ ਗਈ ਹੈ। ਉਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਦੀ ਅਮੇਲਿਆ ਕਰ ਅਤੇ ਪਾਕਿਸਤਾਨ ਦੀ ਮੁਨੀਬਾ ਅਲੀ ਨੇ ਵੀ ਮਹਿਲਾ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਸੁਧਾਰ ਹੋਇਆ ਹੈ |

ਭਾਰਤੀ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ, ਜਿਨ੍ਹਾਂ ਨੇ ਮਹਿਲਾ ਟੀ-20 ਵਿਸ਼ਵ ਕੱਪ ‘ਚ ਇੰਗਲੈਂਡ ਦੇ ਖ਼ਿਲਾਫ਼ 15 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ ਸਨ, ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਕਾਫੀ ਫ਼ਾਇਦਾ ਮਿਲਿਆ ਹੈ । ਰੇਣੁਕਾ ਸੱਤ ਸਥਾਨਾਂ ਦੇ ਸੁਧਾਰ ਨਾਲ ਟਾਪ-5 ਵਿੱਚ ਪਹੁੰਚ ਗਈ ਹੈ। ਉਹ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ।

ਇਸਦੇ ਨਾਲ ਹੀ ਰਿਚਾ ਟਾਪ-20 ਬੱਲੇਬਾਜ਼ਾਂ ‘ਚ ਐਂਟਰੀ ਲੈਣ ਵਾਲੀ ਭਾਰਤ ਦੀ ਪੰਜਵੀਂ ਖਿਡਾਰਨ ਹੈ। ਉਸ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ ਤੀਜੇ ਸਥਾਨ ‘ਤੇ, ਸ਼ੈਫਾਲੀ ਵਰਮਾ 10ਵੇਂ ਸਥਾਨ ‘ਤੇ, ਜੇਮਿਮਾਹ ਰੌਡਰਿਗਸ 12ਵੇਂ ਸਥਾਨ ‘ਤੇ ਅਤੇ ਕਪਤਾਨ ਹਰਮਨਪ੍ਰੀਤ ਕੌਰ 13ਵੇਂ ਸਥਾਨ ‘ਤੇ ਹੈ।