ਚੰਡੀਗੜ੍ਹ, 5 ਫਰਵਰੀ 2025: ਭਾਰਤ ਦੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ (Abhishek Sharma) ਨੇ ਤਾਜ਼ਾ ਆਈਸੀਸੀ ਟੀ-20 ਰੈਂਕਿੰਗ ‘ਚ ਵੱਡੀ ਛਾਲ ਮਾਰੀ ਹੈ। ਅਭਿਸ਼ੇਕ ਬੱਲੇਬਾਜ਼ਾਂ ‘ਚ ਆਪਣੇ ਕਰੀਅਰ ਦੇ ਸਰਵੋਤਮ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਅਭਿਸ਼ੇਕ ਨੇ ਇੰਗਲੈਂਡ ਖਿਲਾਫ ਪੰਜਵੇਂ ਟੀ-20 ‘ਚ ਸ਼ਾਨਦਾਰ ਸੈਂਕੜਾ ਲਗਾਇਆ ਸੀ। ਇਸ ਦਾ ਫਾਇਦਾ ਉਨ੍ਹਾਂ ਨੂੰ ਆਈਸੀਸੀ ਰੈਂਕਿੰਗ ‘ਚ ਮਿਲਿਆ ਅਤੇ ਉਹ 38 ਸਥਾਨਾਂ ਦੀ ਲੰਮੀ ਛਾਲ ਮਾਰ ਗਏ ਹਨ । ਅਭਿਸ਼ੇਕ ਦੇ ਦੂਜੇ ਸਥਾਨ ‘ਤੇ ਪਹੁੰਚਣ ਕਾਰਨ ਤਿਲਕ ਨੂੰ ਆਪਣਾ ਅਹੁਦਾ ਗੁਆਉਣਾ ਪਿਆ। ਤਿਲਕ ਇੱਕ ਸਥਾਨ ਗੁਆ ਕੇ ਤੀਜੇ ਸਥਾਨ ‘ਤੇ ਪਹੁੰਚ ਗਿਆ। ਟ੍ਰੈਵਿਸ ਹੈੱਡ ਟੀ-20 ਬੱਲੇਬਾਜ਼ਾਂ ‘ਚ ਸਿਖਰ ‘ਤੇ ਬਣਿਆ ਹੋਇਆ ਹੈ।
ਆਸਟ੍ਰੇਲੀਆ ਦੇ ਟ੍ਰੇਵਿਸ ਹੈੱਡ ਦੇ 855 ਰੇਟਿੰਗ ਅੰਕ ਹਨ। ਜਦੋਂ ਕਿ ਅਭਿਸ਼ੇਕ ਸ਼ਰਮਾ Abhishek Sharma) ਦੇ 829 ਰੇਟਿੰਗ ਅੰਕ ਹਨ ਅਤੇ ਤਿਲਕ ਦੇ 803 ਰੇਟਿੰਗ ਅੰਕ ਹਨ। ਫਿਲ ਸਾਲਟ 798 ਰੇਟਿੰਗ ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ ਅਤੇ ਭਾਰਤ ਦੇ ਮੌਜੂਦਾ ਟੀ-20 ਕਪਤਾਨ ਸੂਰਿਆਕੁਮਾਰ ਯਾਦਵ 738 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਇਸ ਤੋਂ ਬਾਅਦ ਜੋਸ ਬਟਲਰ, ਬਾਬਰ ਆਜ਼ਮ, ਪਥੁਮ ਨਿਸੰਕਾ, ਮੁਹੰਮਦ ਰਿਜ਼ਵਾਨ ਅਤੇ ਕੁਸਲ ਪਰੇਰਾ ਦੀ ਵਾਰੀ ਆਉਂਦੀ ਹੈ। ਅਭਿਸ਼ੇਕ ਦੇ ਉੱਪਰ ਜਾਣ ਕਾਰਨ, ਨੌਵੇਂ ਰੈਂਕ ਤੱਕ ਸਾਰਿਆਂ ਨੇ ਇੱਕ-ਇੱਕ ਸਥਾਨ ਗੁਆ ਦਿੱਤਾ ਹੈ।
Read More: ਮੇਰੀ ਬੱਲੇਬਾਜ਼ੀ ਨਾਲ ਮੇਰੇ ਮੈਂਟਰ ਯੁਵਰਾਜ ਸਿੰਘ ਬਹੁਤ ਖੁਸ਼ ਹੋਣਗੇ: ਅਭਿਸ਼ੇਕ ਸ਼ਰਮਾ