ਚੰਡੀਗੜ੍ਹ, 21 ਨਵੰਬਰ, 2023: ਆਈਸੀਸੀ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਉਣ ਵਾਲੇ ਅੰਡਰ-19 ਵਿਸ਼ਵ ਕੱਪ (Under-19 World Cup) ਦੀ ਮੇਜ਼ਬਾਨੀ ਇਸ ਤੋਂ ਵਾਪਸ ਲੈ ਲਈ ਗਈ ਹੈ। 10 ਨਵੰਬਰ ਨੂੰ ਆਈਸੀਸੀ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ‘ਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਅੰਡਰ-19 ਵਿਸ਼ਵ ਕੱਪ ਦੀ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਸੌਂਪ ਦਿੱਤੀ ਗਈ ਹੈ। ਆਈਸੀਸੀ ਬੋਰਡ ਨੇ ਇਹ ਫੈਸਲਾ ਸ਼੍ਰੀਲੰਕਾ ਕ੍ਰਿਕਟ ਵਿੱਚ ਪ੍ਰਸ਼ਾਸਨਿਕ ਅਨਿਸ਼ਚਿਤਤਾ ਦੇ ਮੱਦੇਨਜ਼ਰ ਲਿਆ ਹੈ। ਅਹਿਮਦਾਬਾਦ ਵਿੱਚ ਹੋਈ ਬੈਠਕ ਵਿੱਚ ਇਸ ਸਬੰਧ ਵਿੱਚ ਫੈਸਲਾ ਲਿਆ ਗਿਆ।
ਖਬਰਾਂ ਮੁਤਾਬਕ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਆਈਸੀਸੀ ਨੇ ਸ਼੍ਰੀਲੰਕਾ ਕ੍ਰਿਕਟ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਬੋਰਡ ਨੇ ਕਿਹਾ ਕਿ ਸ਼੍ਰੀਲੰਕਾਈ ਟੀਮ ਨੂੰ ਸ਼ਾਮਲ ਕਰਨ ਵਾਲਾ ਕ੍ਰਿਕਟ ਨਿਰਵਿਘਨ ਜਾਰੀ ਰਹੇਗਾ, ਪਰ ਮੁਅੱਤਲੀ ਨੂੰ ਵਾਪਸ ਨਹੀਂ ਲਈ ਜਾਵੇਗੀ ।
ਅੰਡਰ-19 ਵਿਸ਼ਵ ਕੱਪ (Under-19 World Cup) 14 ਜਨਵਰੀ ਤੋਂ 15 ਫਰਵਰੀ ਤੱਕ ਸ਼੍ਰੀਲੰਕਾ ‘ਚ ਹੋਣਾ ਸੀ। ਆਈਸੀਸੀ ਨੇ ਮੇਜ਼ਬਾਨੀ ਦੇ ਅਧਿਕਾਰ ਦੱਖਣੀ ਅਫਰੀਕਾ ਨੂੰ ਸੌਂਪ ਦਿੱਤੇ ਹਨ, ਪਰ ਤਾਰੀਖਾਂ ਨਹੀਂ ਬਦਲੀਆਂ ਹਨ। T20 ਟੂਰਨਾਮੈਂਟ ਵੀ 10 ਜਨਵਰੀ ਤੋਂ 10 ਫਰਵਰੀ ਤੱਕ ਦੱਖਣੀ ਅਫਰੀਕਾ ਵਿੱਚ ਕੀਤਾ ਜਾਣਾ ਹੈ।