Champions Trophy

ICC ਨੇ ਚੈਂਪੀਅਨਜ਼ ਟਰਾਫੀ ਦੇ ਮੱਦੇਨਜਰ ਪਾਕਿਸਤਾਨ ਭੇਜੀਆਂ ਟੀਮਾਂ, ਤਿਆਰੀਆਂ ਦਾ ਲਿਆ ਜਾਇਜ਼ਾ

ਚੰਡੀਗੜ੍ਹ, 21 ਦਸੰਬਰ 2024: ਪਾਕਿਸਤਾਨ ‘ਚ ਅਗਲੇ ਸਾਲ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy) ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਟੀਮ ਭੇਜੀ ਹੈ | ਇਸ ਦੌਰਾਨ ਆਈਸੀਸੀ ਦਲ ਨੇ ਲਾਹੌਰ ਅਤੇ ਰਾਵਲਪਿੰਡੀ ਦੀ ਯਾਤਰਾ ਤੋਂ ਪਹਿਲਾਂ ਕਰਾਚੀ ਦੇ ਨੈਸ਼ਨਲ ਸਟੇਡੀਅਮ ਦਾ ਦੌਰਾ ਕੀਤਾ। ਇਸ ‘ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀ ਨੇ ਕਿਹਾ ਕਿ ਅਜਿਹਾ ਦੌਰਾ ਕਿਸੇ ਵੀ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਹੁੰਦਾ ਹੈ।

ਇਸ ਦੌਰਾਨ ਨਿਊਜ਼ੀਲੈਂਡ ਅਤੇ ਆਈਸੀਸੀ ਟੀਮਾਂ ਨੇ ਕਰਾਚੀ, ਲਾਹੌਰ ਅਤੇ ਰਾਵਲਪਿੰਡੀ ‘ਚ ਸਟੇਡੀਅਮਾਂ’ਚ ਚੱਲ ਰਹੇ ਮੁਰੰਮਤ ਅਤੇ ਹੋਰ ਕਾਰਜਾਂ ਦਾ ਜਾਇਜ਼ਾ ਲਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਇਸ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਸਟੇਡੀਅਮ ਨੂੰ ਤਿਆਰ ਕਰਨ ‘ਤੇ 12 ਅਰਬ ਰੁਪਏ ਖਰਚ ਕਰ ਰਿਹਾ ਹੈ।

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਚੈਂਪੀਅਨਸ ਟਰਾਫੀ (ICC Champions Trophy) ਲਈ ਹਾਈਬ੍ਰਿਡ ਮਾਡਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਆਈਸੀਸੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਕ ਟੀਮ ਪਾਕਿਸਤਾਨ ਭੇਜੀ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਕ੍ਰਿਕਟ ਨੇ ਜਨਵਰੀ ‘ਚ ਹੋਣ ਵਾਲੀ ਤਿਕੋਣੀ ਸੀਰੀਜ਼ ਤੋਂ ਪਹਿਲਾਂ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੀ ਇਕ ਟੀਮ ਪਾਕਿਸਤਾਨ ਭੇਜੀ ਹੈ।

ਇਸ ਤਿਕੋਣੀ ਸੀਰੀਜ਼ ‘ਚ ਮੇਜ਼ਬਾਨ ਪਾਕਿਸਤਾਨ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਕ੍ਰਿਕਟ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇਕ ਟੀਮ ਪਾਕਿਸਤਾਨ ਭੇਜੀ ਹੈ। ਨਿਊਜ਼ੀਲੈਂਡ ਦੀ ਟੁਕੜੀ ‘ਚ ਸੁਰੱਖਿਆ ਮਾਹਰ ਰੈਗ ਡਿਕਾਸਨ ਅਤੇ ਨਿਊਜ਼ੀਲੈਂਡ ਪਲੇਅਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀ ਬ੍ਰੈਡ ਰੋਡੇਨ ਸ਼ਾਮਲ ਹਨ।

ਜਿਕਰਯੋਗ ਹੈ ਕਿ ਅਗਲੇ ਸਾਲ ਫਰਵਰੀ-ਮਾਰਚ ‘ਚ ਹੋਣ ਵਾਲੀ ਆਈਸੀਸੀ ਚੈਂਪੀਅਨਸ ਟਰਾਫੀ (ICC Champions Trophy) ਦੇ ਮੁਕਾਬਲਿਆਂ ਬਾਰੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸਪੱਸ਼ਟ ਕੀਤਾ ਕਿ ਭਾਰਤ (India) ਅਤੇ ਪਾਕਿਸਤਾਨ(Pakistan) ਵਿਚਾਲੇ ਸਾਰੇ ਮੈਚ (India-Pakistan) ਨਿਰਪੱਖ ਥਾਵਾਂ ‘ਤੇ ਖੇਡੇ ਜਾਣਗੇ। ਇਸਦਾ ਮਤਲਬ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਦੂਜੇ ਦੇ ਦੇਸ਼ ‘ਚ ਕ੍ਰਿਕਟ ਮੈਚ ਨਹੀਂ ਖੇਡਣਗੀਆਂ।

ਹੁਣ ਦੋਵੇਂ ਟੀਮਾਂ ਕਿਸੇ ਵੀ ਆਈਸੀਸੀ ਟੂਰਨਾਮੈਂਟ ‘ਚ ਇਕ-ਦੂਜੇ ਦੇ ਦੇਸ਼ ਦਾ ਦੌਰਾ ਨਹੀਂ ਕਰਨਗੀਆਂ ਅਤੇ ਦੋਵਾਂ ਟੀਮਾਂ ਵਿਚਾਲੇ ਮੈਚ ਨਿਰਪੱਖ ਸਥਾਨ ‘ਤੇ ਖੇਡੇ ਜਾਣਗੇ। ਇਹ ਨਿਯਮ 2024-2027 ਤੱਕ ਲਾਗੂ ਰਹੇਗਾ। ਇਸ ਤੋਂ ਇਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਚੈਂਪੀਅਨਜ਼ ਟਰਾਫੀ ਹਾਈਬ੍ਰਿਡ ਮਾਡਲ ‘ਚ ਹੀ ਕਰਵਾਈ ਜਾਵੇਗੀ।

Read More: Cricket News: ICC ਟੂਰਨਾਮੈਂਟ ਲਈ ਇਕ-ਦੂਜੇ ਦੇ ਦੇਸ਼ ਨਹੀਂ ਜਾਣਗੇ ਭਾਰਤ-ਪਾਕਿਸਤਾਨ, ਬਣਾਏ ਨਵੇਂ ਨਿਯਮ

Scroll to Top