Site icon TheUnmute.com

ICC Rankings: ਵਨਡੇ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਖਿਸਕਿਆ ਭਾਰਤ, ਪਾਕਿਸਤਾਨ ਤੋਂ ਖੋਹਿਆ ਨੰਬਰ-1 ਦਾ ਤਾਜ

ICC ODI Rankings

ਚੰਡੀਗੜ੍ਹ, 11 ਮਈ 2023: ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ (ICC ODI Ranking) ਵਿੱਚ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਇਕ ਸਥਾਨ ਦੇ ਨੁਕਸਾਨ ਨਾਲ ਹੁਣ ਤੀਜੇ ਸਥਾਨ ‘ਤੇ ਆ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਦੂਜੇ ਅਤੇ ਆਸਟ੍ਰੇਲੀਆ ਦੀ ਟੀਮ ਪਹਿਲੇ ਸਥਾਨ ‘ਤੇ ਹੈ। ਹਾਲਾਂਕਿ ਚੋਟੀ ਦੀਆਂ ਤਿੰਨ ਟੀਮਾਂ ਵਿਚਾਲੇ ਅੰਤਰ ਬਹੁਤ ਘੱਟ ਹੈ। ਪਹਿਲੇ ਨੰਬਰ ‘ਤੇ ਕਾਬਜ਼ ਆਸਟ੍ਰੇਲੀਆ ਦੇ 118 ਅੰਕ ਹਨ, ਜਦਕਿ ਦੂਜੇ ਨੰਬਰ ‘ਤੇ ਪਾਕਿਸਤਾਨ ਦੇ 116 ਅਤੇ ਤੀਜੇ ਨੰਬਰ ‘ਤੇ ਕਾਬਜ਼ ਭਾਰਤ ਦੇ 115 ਅੰਕ ਹਨ। ਅਜਿਹੇ ‘ਚ ਵਿਸ਼ਵ ਕੱਪ ਦੌਰਾਨ ਚੋਟੀ ਦੀਆਂ ਤਿੰਨ ਟੀਮਾਂ ਵਿਚਾਲੇ ਰੈਂਕਿੰਗ ‘ਚ ਉਲਟਫੇਰ ਹੋਵੇਗਾ।

Exit mobile version