ਚੰਡੀਗੜ੍ਹ, 6 ਨਵੰਬਰ 2024: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਤਾਜ਼ਾ ਟੈਸਟ ਰੈਂਕਿੰਗ ਜਾਰੀ ਕੀਤੀ ਹੈ | ਇਸ ਰੈਂਕਿੰਗ ‘ਚ ਭਾਰਤ ਦੇ ਦਿੱਗਜ ਬੱਲੇਬਾਜ਼ਾਂ ਨੂੰ ਨੁਕਸਾਨ ਹੋਇਆ ਹੈ | ਉਥੇ ਹੀ
ਭਾਰਤ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ (Rishabh Pant) ਅਤੇ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਰਿਲ ਮਿਸ਼ੇਲ ਨੂੰ ਹਾਲ ਹੀ ‘ਚ ਖੇਡੀ ਗਈ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਚੰਗੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਦੋਵੇਂ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਸਿਖਰਲੇ 10 ‘ਚ ਜਗ੍ਹਾ ਬਣਾ ਲਈ ਹੈ |
ਜਾਰੀ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਰਿਸ਼ਭ ਪੰਤ ਪੰਜ ਸਥਾਨਾਂ ਦੇ ਫਾਇਦੇ ਨਾਲ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ। ਪੰਤ ਨੇ ਤੀਜੇ ਟੈਸਟ ‘ਚ ਸ਼ਾਨਦਾਰ ਅਰਧ ਸੈਂਕੜਾ ਜੜਿਆ ਸੀ, ਪਰ ਭਾਰਤੀ ਟੀਮ ਨੂੰ ਟੈਸਟ ਹਾਰ ਤੋਂ ਨਹੀਂ ਬਚਾ ਸਕੇ। ਇਸ ਦੇ ਨਾਲ ਹੀ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਟੈਸਟ ਮੈਚਾਂ ‘ਚ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਵਿਰਾਟ ਕੋਹਲੀ (Virat Kohli) ਅੱਠ ਸਥਾਨ ਹੇਠਾਂ ਖਿਸਕ ਕੇ ਟਾਪ-20 ‘ਚੋਂ ਬਾਹਰ ਹੋ ਗਏ ਹਨ।
ਪੰਤ ਦੀ ਰੈਂਕਿੰਗ ‘ਚ ਪੰਜ ਸਥਾਨਾਂ ਦਾ ਸੁਧਾਰ ਹੋਇਆ ਹੈ ਅਤੇ ਉਹ ਆਪਣੇ ਕਰੀਅਰ ਦੀ ਸਰਵੋਤਮ ਪੰਜਵੀਂ ਰੈਂਕਿੰਗ ਤੱਕ ਪਹੁੰਚਣ ਦੇ ਬਹੁਤ ਨੇੜੇ ਹੈ। ਪੰਤ (Rishabh Pant) ਜੁਲਾਈ 2022 ‘ਚ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਡੇਰਿਲ ਮਿਸ਼ੇਲ ਟੈਸਟ ਬੱਲੇਬਾਜ਼ਾਂ ‘ਚ ਅੱਠ ਸਥਾਨਾਂ ਦੇ ਸੁਧਾਰ ਨਾਲ 7ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਇਸਦੇ ਨਾਲ ਹੀ ਚੋਟੀ ਦੇ 10 ‘ਚ ਪੰਤ ਤੋਂ ਇਲਾਵਾ ਭਾਰਤ ਦੀ ਯਸ਼ਸਵੀ ਜੈਸਵਾਲ ਹੈ, ਜੋ ਚੌਥੇ ਸਥਾਨ ‘ਤੇ ਬਰਕਰਾਰ ਹੈ। ਮਿਸ਼ੇਲ ਤੋਂ ਇਲਾਵਾ ਟਾਪ 10 ‘ਚ ਨਿਊਜ਼ੀਲੈਂਡ ਦਾ ਕੇਨ ਵਿਲੀਅਮਸਨ ਹੈ, ਜੋ ਦੂਜੇ ਸਥਾਨ ‘ਤੇ ਬਰਕਰਾਰ ਹਨ।
ਇੰਗਲੈਂਡ ਦੇ ਜੋਅ ਰੂਟ ਪਹਿਲੇ ਸਥਾਨ ‘ਤੇ ਹਨ | ਇੰਗਲੈਂਡ ਦੇ ਹੈਰੀ ਬਰੁਕ ਤੀਜੇ ਸਥਾਨ ‘ਤੇ ਹਨ। ਆਸਟ੍ਰੇਲੀਆ ਦੇ ਸਟੀਵ ਸਮਿਥ ਪੰਜਵੇਂ ਸਥਾਨ ‘ਤੇ ਹਨ। ਭਾਰਤ ਦਾ ਸ਼ੁਭਮਨ ਗਿੱਲ ਵੀ ਚਾਰ ਸਥਾਨਾਂ ਦਾ ਫਾਇਦਾ ਲੈ ਕੇ 16ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਗਿੱਲ ਨੇ ਨਿਊਜ਼ੀਲੈਂਡ ਖਿਲਾਫ ਤੀਜੇ ਟੈਸਟ ਦੀ ਪਹਿਲੀ ਪਾਰੀ ‘ਚ 90 ਦੌੜਾਂ ਬਣਾਈਆਂ ਸਨ ।
Read More: WTC Points Table: ਭਾਰਤ ਤੋਂ ਖੁੱਸਿਆ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ‘ਚ ਨੰਬਰ-1 ਦਾ ਤਾਜ
ਦੂਜੇ ਪਾਸੇ ਗੇਂਦਬਾਜ਼ਾਂ ‘ਚ ਰਵਿੰਦਰ ਜਡੇਜਾ ਨੂੰ ਤੀਜੇ ਟੈਸਟ’ਚ ਦੋਵੇਂ ਪਾਰੀਆਂ ‘ਚ ਪੰਜ-ਪੰਜ ਵਿਕਟਾਂ ਝਟਕੀਆਂ ਸਨ, ਜਿਸਦਾ ਉਨ੍ਹਾਂ ਨੂੰ ਫਾਇਦਾ ਹੋਇਆ ਹੈ। ਜਡੇਜਾ ਦੋ ਸਥਾਨ ਚੜ੍ਹ ਕੇ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਵਾਸ਼ਿੰਗਟਨ ਸੁੰਦਰ ਵੀ ਟੈਸਟ ਗੇਂਦਬਾਜ਼ਾਂ ‘ਚ ਸੱਤ ਸਥਾਨਾਂ ਦੇ ਫਾਇਦੇ ਨਾਲ 46ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਇਸ ਦੌਰਾਨ ਦੱਖਣੀ ਅਫ਼ਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਨੇ ਚਾਰ ਸਥਾਨਾਂ ਦੀ ਛਾਲ ਮਾਰ ਕੇ 19ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਉਸਨੇ ਬੰਗਲਾਦੇਸ਼ ਦੇ ਖਿਲਾਫ ਹਾਲ ਹੀ ਵਿੱਚ ਖੇਡੀ ਗਈ ਸੀਰੀਜ਼ ‘ਚ 13 ਵਿਕਟਾਂ ਲਈਆਂ ਅਤੇ ਆਪਣੀ ਟੀਮ ਨੂੰ ਸੀਰੀਜ਼ ਜਿੱਤਣ ‘ਚ ਮੱਦਦ ਕੀਤੀ।
ਭਾਰਤ-ਨਿਊਜ਼ੀਲੈਂਡ ਸੀਰੀਜ਼ ‘ਚ ਪਲੇਅਰ ਆਫ ਦਿ ਸੀਰੀਜ਼ ਬਣੇ ਵਿਲ ਯੰਗ 29 ਸਥਾਨਾਂ ਦੀ ਛਲਾਂਗ ਲਗਾ ਕੇ 44ਵੇਂ ਸਥਾਨ ‘ਤੇ ਪਹੁੰਚ ਗਏ ਹਨ। ਮੌਜੂਦਾ ਫੇਵ-4 ‘ਚੋਂ ਸਿਰਫ਼ ਵਿਰਾਟ ਕੋਹਲੀ ਹੀ ਸਿਖਰਲੇ 10 ਕਿ ਸਿਖਰਲੇ 20 ‘ਚੋਂ ਬਾਹਰ ਹਨ।
ਰੂਟ, ਵਿਲੀਅਮਸਨ ਅਤੇ ਸਮਿਥ ਚੋਟੀ ਦੇ ਪੰਜ ਬੱਲੇਬਾਜ਼ਾਂ ਵਿੱਚ ਸ਼ਾਮਲ ਹਨ। ਕੋਹਲੀ ਨੇ ਤਿੰਨ ਟੈਸਟ ਮੈਚਾਂ ‘ਚ ਸਿਰਫ 93 ਦੌੜਾਂ ਬਣਾਈਆਂ ਸਨ ਅਤੇ ਇਸ ਨੂੰ ਨੁਕਸਾਨ ਹੋਇਆ ਹੈ। ਉਹ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਅੱਠ ਸਥਾਨ ਹੇਠਾਂ 22ਵੇਂ ਸਥਾਨ ‘ਤੇ ਆ ਗਿਆ ਹੈ।
ਕੋਹਲੀ (Virat Kohli) ਤੋਂ ਇਲਾਵਾ ਰੋਹਿਤ ਸ਼ਰਮਾ ਵੀ ਬੱਲੇ ਨਾਲ ਫੇਲ ਹੋ ਰਹੇ ਸਨ ਅਤੇ ਇਸ ਕਾਰਨ ਟੀਮ ਇੰਡੀਆ ਨਿਊਜ਼ੀਲੈਂਡ ਤੋਂ ਕਲੀਨ ਸਵੀਪ ਹੋ ਗਈ ਸੀ। ਰੋਹਿਤ ਵੀ ਦੋ ਸਥਾਨ ਗੁਆ ਕੇ 26ਵੇਂ ਰੈਂਕ ‘ਤੇ ਪਹੁੰਚ ਗਿਆ ਹੈ।