Site icon TheUnmute.com

ICC Ranking: ਮਿਤਾਲੀ ਰਾਜ ਤੇ ਝੂਲਨ ਗੋਸਵਾਮੀ ਦੀ ਰੈਂਕਿੰਗ ‘ਚ ਹੋਇਆ ਸੁਧਾਰ

ICC Ranking 2022

ਚੰਡੀਗੜ੍ਹ 01 ਫਰਵਰੀ 2022: ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (Jhulan Goswami) ਤੇ ਕਪਤਾਨ ਮਿਤਾਲੀ ਨੂੰ ਵੱਡੀ ਸਫਲਤਾ ਮਿਲੀ| ਕਪਤਾਨ ਮਿਤਾਲੀ ਰਾਜ (Mithali Raj) ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਇੱਕ ਸਥਾਨ ਉੱਪਰ ਚੜ੍ਹ ਕੇ ਨੰਬਰ-2 ‘ਤੇ ਪਹੁੰਚ ਗਈ ਹੈ। ਆਈਸੀਸੀ ਨੇ ਮੰਗਲਵਾਰ ਨੂੰ ਮਹਿਲਾ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ। ਇਸ ਦੇ ਨਾਲ ਹੀ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਵਨਡੇ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਬਰਕਰਾਰ ਹੈ।

ਮਹਿਲਾ ਆਲਰਾਊਂਡਰਾਂ ਦੀ ਰੈਂਕਿੰਗ ‘ਚ ਭਾਰਤ ਦੀ ਦੀਪਤੀ ਸ਼ਰਮਾ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਮਿਤਾਲੀ ਦੇ 738 ਰੇਟਿੰਗ ਅੰਕ ਹਨ ਅਤੇ ਆਸਟ੍ਰੇਲੀਆ ਦੀ ਐਲਿਸਾ ਹੀਲੀ 750 ਰੇਟਿੰਗ ਅੰਕਾਂ ਨਾਲ ਚੋਟੀ ‘ਤੇ ਬਰਕਰਾਰ ਹੈ। ਭਾਰਤ ਦੀ ਸਮ੍ਰਿਤੀ ਮੰਧਾਨਾ 710 ਰੇਟਿੰਗ ਅੰਕਾਂ ਨਾਲ ਛੇਵੇਂ ਸਥਾਨ ‘ਤੇ ਬਰਕਰਾਰ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਆਸਟ੍ਰੇਲੀਆ ਦੀ ਜੋਨਾਸਨ 760 ਰੇਟਿੰਗ ਅੰਕਾਂ ਨਾਲ ਚੋਟੀ ‘ਤੇ ਹੈ, ਜਦਕਿ ਝੂਲਨ ਦੇ 727 ਰੇਟਿੰਗ ਅੰਕ ਹਨ।

Exit mobile version