ਚੰਡੀਗੜ੍ਹ 27 ਅਗਸਤ 2024: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ (Jay Shah) ਨੂੰ ਸਰਬਸੰਮਤੀ ਨਾਲ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦਾ ਅਗਲਾ ਚੇਅਰਮੈਨ ਚੁਣਿਆ ਗਿਆ ਹੈ। ਅਕਤੂਬਰ 2019 ਤੋਂ ਬੀਸੀਸੀਆਈ ਦੇ ਮਾਮਲਿਆਂ ਨੂੰ ਸੰਭਾਲ ਰਹੇ ਜੈ ਸ਼ਾਹ 1 ਦਸੰਬਰ 2024 ਤੋਂ ਆਈਸੀਸੀ ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ ਅਤੇ ਇਸ ਅਹੁਦੇ ਲਈ ਨਾਮਜ਼ਦਗੀ ਦੀ ਆਖਰੀ ਮਿਤੀ 27 ਅਗਸਤ ਸੀ। ਜੈ ਸ਼ਾਹ ਨੂੰ ਹੁਣ ਬੀਸੀਸੀਆਈ ਸਕੱਤਰ ਦਾ ਅਹੁਦਾ ਛੱਡਣਾ ਹੋਵੇਗਾ। ਬੋਰਡ ਦੀ ਬੈਠਕ ਅਗਲੇ ਮਹੀਨੇ ‘ਚ ਹੋਵੇਗੀ।
ਜਨਵਰੀ 19, 2025 12:35 ਪੂਃ ਦੁਃ