ਸਪੋਰਟਸ, 03 ਦਸੰਬਰ 2025: ਆਈਸੀਸੀ ਨੇ ਰਾਂਚੀ ‘ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲੇ ਵਨਡੇ ‘ਚ ਪ੍ਰਦਰਸ਼ਨ ਲਈ ਭਾਰਤੀ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ (Harshit Rana) ਨੂੰ ਡੀਮੈਰਿਟ ਪੁਆਇੰਟ ਦਿੱਤਾ ਹੈ। ਰਾਣਾ ‘ਤੇ 30 ਨਵੰਬਰ ਨੂੰ ਮੈਚ ‘ਚ ਡੇਵਾਲਡ ਬ੍ਰੀਵਿਸ ਨੂੰ ਆਊਟ ਕਰਨ ਤੋਂ ਬਾਅਦ ਡਰੈਸਿੰਗ ਰੂਮ ਵੱਲ ਇਸ਼ਾਰਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਆਈਸੀਸੀ ਨੇ ਇਸਨੂੰ ਆਚਾਰ ਸੰਹਿਤਾ ਦੀ ਧਾਰਾ 2.5 ਦੀ ਉਲੰਘਣਾ ਮੰਨਿਆ ਅਤੇ ਰਾਣਾ ਵਿਰੁੱਧ ਲੈਵਲ 1 ਅਪਰਾਧ ਜਾਰੀ ਕੀਤਾ, ਜੋ ਖਿਡਾਰੀਆਂ ਜਾਂ ਅਧਿਕਾਰੀਆਂ ਪ੍ਰਤੀ ਅਣਉਚਿਤ ਭਾਸ਼ਾ ਜਾਂ ਇਸ਼ਾਰਿਆਂ ਦੀ ਵਰਤੋਂ ਨਾਲ ਸਬੰਧਤ ਹੈ। ਲੈਵਲ 1 ਅਪਰਾਧ ‘ਚ ਚੇਤਾਵਨੀ, ਮੈਚ ਫੀਸ ਦਾ ਵੱਧ ਤੋਂ ਵੱਧ 50% ਜੁਰਮਾਨਾ ਅਤੇ 1-2 ਡੀਮੈਰਿਟ ਅੰਕ ਦਾ ਜੁਰਮਾਨਾ ਹੈ।
ਐਤਵਾਰ ਨੂੰ ਰਾਂਚੀ ‘ਚ ਖੇਡੇ ਪਹਿਲੇ ਵਨਡੇ ‘ਚ ਹਰਸ਼ਿਤ ਰਾਣਾ ਨੇ ਮੈਚ ਦੇ 22ਵੇਂ ਓਵਰ ‘ਚ ਡੀਪ ਪੁਆਇੰਟ ‘ਤੇ ਬ੍ਰੀਵਿਸ ਨੂੰ ਰੁਤੁਰਾਜ ਗਾਇਕਵਾੜ ਦੁਆਰਾ ਕੈਚ ਕਰਵਾਇਆ। ਆਊਟ ਹੋਣ ਤੋਂ ਬਾਅਦ, ਰਾਣਾ ਨੇ ਬ੍ਰੀਵਿਸ ਵੱਲ ਇਸ਼ਾਰਾ ਕੀਤਾ, ਜਿਸਨੂੰ ਮੈਚ ਅਧਿਕਾਰੀਆਂ ਨੇ ਅਪਮਾਨਜਨਕ ਅਤੇ ਅਣਉਚਿਤ ਇਸ਼ਾਰਾ ਮੰਨਿਆ |
ਹਾਲਾਂਕਿ ਕਿ ਭਾਰਤ ਨੇ ਪਹਿਲਾ ਵਨਡੇ 17 ਦੌੜਾਂ ਨਾਲ ਜਿੱਤਿਆ ਸੀ। ਭਾਰਤ ਨੇ ਦੱਖਣੀ ਅਫਰੀਕਾ ਨੂੰ 17 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ। ਵਿਰਾਟ ਕੋਹਲੀ ਦੇ 135 ਦੌੜਾਂ ਦੇ ਸੈਂਕੜੇ, ਤੇਜ਼ ਗੇਂਦਬਾਜ਼ ਕੁਲਦੀਪ ਯਾਦਵ ਦੀਆਂ ਚਾਰ ਵਿਕਟਾਂ ਅਤੇ ਹਰਸ਼ਿਤ ਰਾਣਾ ਦੀਆਂ ਤਿੰਨ ਵਿਕਟਾਂ ਨੇ ਭਾਰਤ ਦੀ ਜਿੱਤ ਯਕੀਨੀ ਬਣਾਈ।
Read More: IND ਬਨਾਮ SA: ਦੱਖਣੀ ਅਫ਼ਰੀਕਾ ਨੇ ਭਾਰਤ ਖ਼ਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਬਾਵੁਮਾ ਸਮੇਤ 3 ਬਦਲਾਅ




