Ravindra Jadeja

ICC ਨੇ ਰਵਿੰਦਰ ਜਡੇਜਾ ‘ਤੇ ਮੈਚ ਫੀਸ ਦਾ 25 ਫ਼ੀਸਦੀ ਜ਼ੁਰਮਾਨਾ ਲਗਾਇਆ

ਚੰਡੀਗੜ੍ਹ, 11 ਫਰਵਰੀ 2023: ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਸੀਰੀਜ਼ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਨਾਗਪੁਰ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਇੱਕ ਪਾਰੀ ਅਤੇ 132 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੋ ਗਈ ਹੈ। ਪਹਿਲੇ ਮੈਚ ‘ਚ ਹਰਫਨਮੌਲਾ ਰਵਿੰਦਰ ਜਡੇਜਾ (Ravindra Jadeja) ਨੇ ਆਪਣੀ ਗੇਂਦ ਅਤੇ ਬੱਲੇ ਨਾਲ ਕਮਾਲ ਕਰ ਦਿੱਤਾ। ਉਸ ਨੇ ਮੈਚ ਵਿੱਚ ਕੁੱਲ ਸੱਤ ਵਿਕਟਾਂ ਲਈਆਂ ਅਤੇ 70 ਦੌੜਾਂ ਬਣਾਈਆਂ। ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਹ ਪੈਨਲਟੀ ਤੋਂ ਬਚ ਨਹੀਂ ਸਕੇ।

ਰਵਿੰਦਰ ਜਡੇਜਾ (Ravindra Jadeja) ‘ਤੇ ਮੈਚ ਫੀਸ ਦਾ 25 ਫੀਸਦੀ ਜ਼ੁਰਮਾਨਾ ਲਗਾਇਆ ਗਿਆ ਹੈ। ਸ਼ਨੀਵਾਰ ਨੂੰ ਮੈਚ ਦੇ ਪਹਿਲੇ ਦਿਨ ਮੈਦਾਨੀ ਅੰਪਾਇਰਾਂ ਦੀ ਇਜਾਜ਼ਤ ਤੋਂ ਬਿਨਾਂ ਗੇਂਦਬਾਜ਼ੀ ਕਰਨ ਵਾਲੇ ਹੱਥ ਦੀ ਸੁੱਜੀ ਹੋਈ ਉਂਗਲੀ ‘ਤੇ ਕਰੀਮ ਲਗਾਉਣ ਦੇ ਦੋਸ਼ ‘ਚ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਜਡੇਜਾ ਦੀ ਕਾਰਵਾਈ ਨੂੰ ਆਈਸੀਸੀ ਕੋਡ ਆਫ਼ ਕੰਡਕਟ ਦੀ ਧਾਰਾ 2.20 ਦੀ ਉਲੰਘਣਾ ਮੰਨਿਆ ਗਿਆ ਸੀ। ਇਹ ਖੇਡ ਦੀ ਭਾਵਨਾ ਦੇ ਉਲਟ ਚਾਲ-ਚਲਣ ਦਿਖਾਉਣ ਨਾਲ ਸੰਬੰਧਿਤ ਹੈ। ਜਡੇਜਾ ਕਰੀਬ ਛੇ ਮਹੀਨਿਆਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਕੀਤੀ ਹੈ। ਉਸ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੀ ਪਾਰੀ ‘ਚ ਪੰਜ ਵਿਕਟਾਂ ਲਈਆਂ ਸਨ। ਉਸ ਨੇ ਫਿਰ ਪਹਿਲੀ ਪਾਰੀ ਵਿੱਚ 70 ਦੌੜਾਂ ਬਣਾਈਆਂ। ਫਿਰ ਦੂਜੀ ਪਾਰੀ ਵਿੱਚ ਦੋ ਵਿਕਟਾਂ ਲਈਆਂ।

Scroll to Top