ਚੰਡੀਗੜ੍ਹ, 26 ਜੁਲਾਈ 2023: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ‘ਤੇ 2 ਅੰਤਰਰਾਸ਼ਟਰੀ ਮੈਚਾਂ ਦੀ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਕਾਰਨ ਕੌਰ ਏਸ਼ਿਆਈ ਖੇਡਾਂ ਦੇ ਸ਼ੁਰੂਆਤੀ ਦੋ ਮੈਚ ਨਹੀਂ ਖੇਡ ਸਕੇਗੀ। ਕੌਰ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਤੀਜੇ ਵਨਡੇ ਵਿੱਚ ਸਟੰਪ ਦੇ ਬੱਲੇ ਨੂੰ ਮਾਰਿਆ ਅਤੇ ਅੰਪਾਇਰ ਦੇ ਫੈਸਲੇ ਨਾਲ ਅਸਹਿਮਤ ਸੀ।
ਭਾਰਤੀ ਕਪਤਾਨ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਨਿਯਮਾਂ ਦੀਆਂ 2 ਵੱਖ-ਵੱਖ ਉਲੰਘਣਾਵਾਂ ਕਾਰਨ ਸਜ਼ਾ ਸੁਣਾਈ ਹੈ। ਹਰਮਨ ਨੂੰ ICC ਕੋਡ ਆਫ ਕੰਡਕਟ ਦੇ ਲੈਵਲ-2 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਕਾਰਨ ਉਸ ‘ਤੇ ਮੈਚ ਫੀਸ ਦਾ 50% ਜ਼ੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਸਜ਼ਾ ਵਜੋਂ 3 ਡੀਮੈਰਿਟ ਪੁਆਇੰਟ ਵੀ ਦਿੱਤੇ ਗਏ ਹਨ।
ਹਰਮਨਪ੍ਰੀਤ ਕੌਰ ਨੂੰ ਦੌਰਾਨ ਮੈਚ ਅੰਪਾਇਰਿੰਗ ਦੀ ਖੁੱਲ੍ਹੇਆਮ ਆਲੋਚਨਾ ਕਰਨ ਲਈ ‘ਅੰਤਰਰਾਸ਼ਟਰੀ ਮੈਚ ਵਿੱਚ ਵਾਪਰੀ ਘਟਨਾ ਦੀ ਜਨਤਕ ਆਲੋਚਨਾ’ ਨਾਲ ਸਬੰਧਤ ਲੈਵਲ-1 ਦੀ ਉਲੰਘਣਾ ਲਈ ਉਸ ਦੀ ਮੈਚ ਫੀਸ ਦਾ 25 ਫੀਸਦੀ ਜ਼ੁਰਮਾਨਾ ਵੀ ਲਗਾਇਆ ਗਿਆ ਸੀ। ਜਿਕਰਯੋਗ ਹੈ ਕਿ 22 ਸਤੰਬਰ ਨੂੰ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਪਹਿਲਾ ਮੈਚ ਹੈ |ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਦਾ ਪਹਿਲਾ ਮੈਚ 22 ਸਤੰਬਰ ਨੂੰ ਖੇਡਿਆ ਜਾਵੇਗਾ।
ਕੀ ਹੈ ਸਾਰਾ ਮਾਮਲਾ ?
ਦਰਅਸਲ, ਭਾਰਤੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ਬੰਗਲਾਦੇਸ਼ ਦੇ ਖਿਲਾਫ ਤੀਜੇ ਵਨਡੇ ਵਿੱਚ ਐਲਬੀਡਬਲਯੂ ਆਊਟ ਹੋਣ ਤੋਂ ਬਾਅਦ ਸਟੰਪ ਨੂੰ ਬੁੱਲਾ ਮਾਰਿਆ । ਉਹ ਅੰਪਾਇਰ ਦੇ ਫੈਸਲੇ ਤੋਂ ਨਿਰਾਸ਼ ਨਜ਼ਰ ਆ ਰਹੀ ਸੀ ਅਤੇ ਪੈਵੇਲੀਅਨ ਪਰਤਦੇ ਸਮੇਂ ਮੈਦਾਨ ‘ਤੇ ਅੰਪਾਇਰ ਨੂੰ ਗੁੱਸੇ ‘ਚ ਕੁਝ ਕਹਿੰਦੀ ਨਜ਼ਰ ਆਈ। ਟਰਾਫੀ ਫੋਟੋਸ਼ੂਟ ‘ਚ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਖਿਡਾਰੀਆਂ ਦੇ ਨਾਲ ਅੰਪਾਇਰ ਵੀ ਹੋਣੇ ਚਾਹੀਦੇ ਹਨ। ਮੈਚ ਤੋਂ ਬਾਅਦ ਵੀ ਉਸ ਨੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ, ‘ਅੰਪਾਇਰਿੰਗ ਬਹੁਤ ਮਾੜੀ ਸੀ, ਅੰਤਰਰਾਸ਼ਟਰੀ ਪੱਧਰ ‘ਤੇ ਅਜਿਹੇ ਫੈਸਲੇ ਬਹੁਤ ਨਿਰਾਸ਼ਾਜਨਕ ਲੱਗਦੇ ਹਨ।