ਚੰਡੀਗੜ੍ਹ, 16 ਫਰਵਰੀ 2024: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦੀ ਉਲੰਘਣਾ ਕਰਨ ਲਈ ਬ੍ਰਿਟਿਸ਼ ਕਲੱਬ ਦੇ ਕ੍ਰਿਕਟਰ ਰਿਜ਼ਵਾਨ ਜਾਵੇਦ (Rizwan Javed) ‘ਤੇ ਸਾਢੇ 17 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਆਈਸੀਸੀ ਨੇ ਜਾਵੇਦ ਨੂੰ ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਦੇ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦੇ ਪੰਜ ਵੱਖ-ਵੱਖ ਉਲੰਘਣਾਵਾਂ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਇਹ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ।
ਕ੍ਰਿਕਟਰ ਰਿਜ਼ਵਾਨ ਜਾਵੇਦ (Rizwan Javed) ‘ਤੇ 2021 ‘ਚ ਅਬੂ ਧਾਬੀ ਟੀ 10 ਲੀਗ ਦੌਰਾਨ ਮੈਚ ਫਿਕਸ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਦੋਸ਼ ਕਾਰਨ ਸਾਢੇ 17 ਸਾਲਾਂ ਲਈ ਕ੍ਰਿਕਟ ਦੇ ਸਾਰੇ ਰੂਪਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਵੇਦ ਉਨ੍ਹਾਂ ਅੱਠ ਖਿਡਾਰੀਆਂ ਅਤੇ ਅਧਿਕਾਰੀਆਂ ਵਿੱਚੋਂ ਇੱਕ ਸੀ | ਇਸ ਮਾਮਲੇ ‘ਚ ਬੰਗਲਾਦੇਸ਼ ਦੇ ਨਾਸਿਰ ਹੁਸੈਨ ‘ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਪਰ ਜਾਂਚ ‘ਚ ਸਹਿਯੋਗ ਕਰਨ ‘ਤੇ ਹੁਸੈਨ ‘ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ। ਆਈਸੀਸੀ ਵੱਲੋਂ ਕਿਸੇ ਖਿਡਾਰੀ ‘ਤੇ ਲਗਾਈ ਗਈ ਇਹ ਦੂਜੀ ਸਭ ਤੋਂ ਲੰਬੀ ਪਾਬੰਦੀ ਹੈ। ਜਾਵੇਦ ‘ਤੇ ਇਹ ਪਾਬੰਦੀ 19 ਸਤੰਬਰ 2023 ਤੋਂ ਲਾਗੂ ਹੋਵੇਗੀ, ਜੋ ਉਸ ਦੀ ਮੁਅੱਤਲੀ ਦੀ ਮਿਤੀ ਹੈ।