ਚੰਡੀਗੜ੍ਹ, 25 ਜਨਵਰੀ 2025: ਭਾਰਤੀ ਟੀਮ ਸਟਾਰ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) 2024 ਦੇ ਆਈਸੀਸੀ ਦੇ ਸਰਵੋਤਮ ਪੁਰਸ਼ ਟੀ-20 ਖਿਡਾਰੀ ਵਜੋਂ ਨਵਾਜਿਆ ਗਿਆ ਹੈ | ਅਰਸ਼ਦੀਪ ਨੇ ਪਿਛਲੇ ਸਾਲ ਅਮਰੀਕਾ ਅਤੇ ਵੈਸਟਇੰਡੀਜ਼ ਵੱਲੋਂ ਕਰਵਾਏ ਟੀ-20 ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਭਾਰਤ ਨੂੰ ਖਿਤਾਬ ਜਿੱਤਣ ‘ਚ ਮਦਦ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅਰਸ਼ਦੀਪ ਹਾਲ ਹੀ ‘ਚ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਬਣਿਆ ਹੈ।
ਅਰਸ਼ਦੀਪ ਨੇ ਪਿਛਲੇ ਸਾਲ 18 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 36 ਵਿਕਟਾਂ ਲਈਆਂ। ਉਹ 2024 ‘ਚ ਇਸ ਫਾਰਮੈਟ ‘ਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ। ਇਸ ਤੋਂ ਪਹਿਲਾਂ, ਉਸਨੂੰ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਦੇ ਨਾਲ ਆਈਸੀਸੀ ਦੀ ਸਾਲ ਦੀ ਸਰਵੋਤਮ ਟੀ-20 ਅੰਤਰਰਾਸ਼ਟਰੀ ਟੀਮ ‘ਚ ਵੀ ਸ਼ਾਮਲ ਕੀਤਾ ਗਿਆ ਸੀ।
ਅਰਸ਼ਦੀਪ ਸਿੰਘ (Arshdeep Singh) ਨੇ ਕਿਹਾ ਕਿ ਉਸਦੀ ਯਾਤਰਾ ਦਾ ਸਭ ਤੋਂ ਯਾਦਗਾਰ ਪਲ 2024 ਦਾ ਟੀ-20 ਵਿਸ਼ਵ ਕੱਪ ਜਿੱਤਣਾ ਸੀ। ਅਰਸ਼ਦੀਪ ਨੇ ਕਿਹਾ ਕਿ ਆਈਸੀਸੀ ਪੁਰਸ਼ਾਂ ਦਾ ਸਰਵੋਤਮ ਟੀ-20 ਖਿਡਾਰੀ ਪੁਰਸਕਾਰ ਜਿੱਤਣਾ ਖੁਸ਼ੀ ਦੀ ਗੱਲ ਹੈ। ਮੈਂ ਬਹੁਤ ਧੰਨਵਾਦੀ ਹਾਂ ਅਤੇ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ। ਮੇਰੇ ਅੰਦਰ ਸਭ ਤੋਂ ਵਧੀਆ ਗੁਣ ਲਿਆਉਣ ‘ਚ ਮਦਦ ਕਰਨ ਵਾਲੇ ਸਾਰਿਆਂ ਦਾ ਧੰਨਵਾਦ। ਮੇਰੇ ਲਈ ਖਾਸ ਪਲ ਟੀ-20 ਵਿਸ਼ਵ ਕੱਪ ਫਾਈਨਲ ਸੀ। ਮੈਂ ਸਿਰਫ਼ ਟੀਮ ਲਈ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ ਅਤੇ ਚੰਗੇ ਨਤੀਜੇ ਦੇਣਾ ਚਾਹੁੰਦਾ ਸੀ।
ਨਾਮਜ਼ਦ ਖਿਡਾਰੀਆਂ ‘ਚ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ, ਆਸਟ੍ਰੇਲੀਆ ਦੇ ਵਿਸਫੋਟਕ ਬੱਲੇਬਾਜ਼ ਟ੍ਰੈਵਿਸ ਹੈੱਡ, ਜ਼ਿੰਬਾਬਵੇ ਦੇ ਆਲਰਾਊਂਡਰ ਸਿਕੰਦਰ ਰਜ਼ਾ ਨੂੰ ਵੀ ਨਾਮਜ਼ਦ ਸਨ |
Read More: IND vs ENG: ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਅੰਤਰਰਾਸ਼ਟਰੀ ਟੀ-20 ‘ਚ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਬਣਿਆ