Shreyas Iyer

ICC Award: ਸ਼੍ਰੇਅਸ ਅਈਅਰ ਨੇ ਜਿੱਤਿਆ ‘ਆਈਸੀਸੀ ਪਲੇਅਰ ਆਫ ਦਿ ਮੰਥ’ ਪੁਰਸਕਾਰ

ਚੰਡੀਗੜ੍ਹ,15 ਅਪ੍ਰੈਲ 2025: Shreyas Iyer News: ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ (Shreyas Iyer) ਨੂੰ ‘ਆਈਸੀਸੀ ਪਲੇਅਰ ਆਫ ਦਿ ਮੰਥ’ ਪੁਰਸਕਾਰ ਮਿਲਿਆ ਹੈ। ਸ਼੍ਰੇਅਸ ਅਈਅਰ ਨੇ ਇਹ ਪੁਰਸਕਾਰ ਨਿਊਜ਼ੀਲੈਂਡ ਦੇ ਜੈਕਬ ਡਫੀ ਅਤੇ ਰਚਿਨ ਰਵਿੰਦਰ ਨੂੰ ਪਿੱਛੇ ਛੱਡ ਕੇ ਜਿੱਤਿਆ ਹੈ। ਜਦੋਂ ਕਿ ਸ਼੍ਰੇਅਸ ਅਈਅਰ ਨੇ ਇਹ ਪੁਰਸਕਾਰ ਦੂਜੀ ਵਾਰ ਜਿੱਤਿਆ ਹੈ। ਇਸ ਤੋਂ ਪਹਿਲਾਂ 2022 ‘ਚ, ਅਈਅਰ ਨੇ ਫਰਵਰੀ ‘ਚ ਇਹ ਪੁਰਸਕਾਰ ਜਿੱਤਿਆ ਸੀ।

ਖਾਸ ਗੱਲ ਇਹ ਹੈ ਕਿ ਭਾਰਤ ਨੇ ਇਹ ਪੁਰਸਕਾਰ ਲਗਾਤਾਰ ਦੂਜੀ ਵਾਰ ਜਿੱਤਿਆ ਹੈ। ਇਸ ਤੋਂ ਪਹਿਲਾਂ ਫਰਵਰੀ ‘ਚ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ‘ਆਈਸੀਸੀ ਪਲੇਅਰ ਆਫ ਦਿ ਮੰਥ’ ਚੁਣਿਆ ਗਿਆ ਸੀ। ਸ਼੍ਰੇਅਸ ਨੇ ਭਾਰਤ ਦੀ ਚੈਂਪੀਅਨਜ਼ ਟਰਾਫੀ ਜਿੱਤ ‘ਚ ਮਹੱਤਵਪੂਰਨ ਭੂਮਿਕਾ ਨਿਭਾਈ।

ਸ਼੍ਰੇਅਸ ਅਈਅਰ ਨੇ ਮਾਰਚ ਮਹੀਨੇ ‘ਚ ਕੁੱਲ 3 ਵਨਡੇ ਮੈਚ ਖੇਡੇ ਅਤੇ 57.33 ਦੀ ਔਸਤ ਨਾਲ 172 ਦੌੜਾਂ ਬਣਾਈਆਂ। ਅਈਅਰ ਨੇ ਚੈਂਪੀਅਨਜ਼ ਟਰਾਫੀ ਦੇ ਗਰੁੱਪ ਏ ਦੇ ਇੱਕ ਮੈਚ ‘ਚ ਨਿਊਜ਼ੀਲੈਂਡ ਵਿਰੁੱਧ 79 ਦੌੜਾਂ, ਸੈਮੀਫਾਈਨਲ ‘ਚ ਆਸਟ੍ਰੇਲੀਆ ਵਿਰੁੱਧ 45 ਦੌੜਾਂ ਅਤੇ ਫਾਈਨਲ ‘ਚ ਨਿਊਜ਼ੀਲੈਂਡ ਵਿਰੁੱਧ 48 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਚੈਂਪੀਅਨ ਬਣਿਆ।

ਜਿਕਰਯੋਗ ਹੈ ਕਿ ਚੈਂਪੀਅਨਜ਼ ਟਰਾਫੀ 2025 ‘ਚ ਸ਼੍ਰੇਅਸ ਅਈਅਰ (Shreyas Iyer) ਭਾਰਤ ਲਈ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਖਿਡਾਰੀ ਸੀ। ਅਈਅਰ ਨੇ ਫਰਵਰੀ-ਮਾਰਚ ਮਹੀਨੇ ‘ਚ ਖੇਡੇ ਟੂਰਨਾਮੈਂਟ ‘ਚ 5 ਮੈਚਾਂ ‘ਚ 243 ਦੌੜਾਂ ਬਣਾਈਆਂ ਸਨ। ਇਸ ‘ਚ ਪਾਕਿਸਤਾਨ ਵਿਰੁੱਧ 56 ਦੌੜਾਂ ਅਤੇ ਨਿਊਜ਼ੀਲੈਂਡ ਵਿਰੁੱਧ 79 ਦੌੜਾਂ ਦੇ ਅਰਧ ਸੈਂਕੜੇ ਸ਼ਾਮਲ ਹਨ।

Read More: Ranji Trophy: ਸ਼੍ਰੇਅਸ ਅਈਅਰ ਨੇ ਰਣਜੀ ਟਰਾਫੀ ‘ਚ T20 ਅੰਦਾਜ਼ ‘ਚ ਜੜਿਆ ਦੋਹਰਾ ਸੈਂਕੜਾ

Scroll to Top