ICC

ICC ਵਲੋਂ ਸਾਲ 2022 ਦੀ ਸਰਵੋਤਮ ਟੀ-20 ਮਹਿਲਾ ਟੀਮ ਦਾ ਐਲਾਨ, 4 ਭਾਰਤੀ ਖਿਡਾਰਨਾਂ ਸ਼ਾਮਲ

ਚੰਡੀਗੜ੍ਹ 23 ਜਨਵਰੀ 2023: ਆਈਸੀਸੀ (ICC) ਨੇ ਅੱਜ ਯਾਨੀ 23 ਜਨਵਰੀ ਨੂੰ ਸਾਲ 2022 ਦੀ ਸਰਵੋਤਮ ਪੁਰਸ਼ ਅਤੇ ਮਹਿਲਾ ਟੀ-20 ਟੀਮ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਭਾਰਤ (ਭਾਰਤੀ ਮਹਿਲਾ ਕ੍ਰਿਕਟ ਟੀਮ) ਦੀਆਂ 4 ਧੀਆਂ ਨੇ ਇੱਕ ਵਾਰ ਫਿਰ ਝੰਡਾ ਲਹਿਰਾਇਆ ਹੈ। ਸਾਲ 2022 ਦੀ ਸਰਵੋਤਮ ਮਹਿਲਾ ਟੀ-20 ਟੀਮ ‘ਚ 11 ਮਹਿਲਾ ਖਿਡਾਰਨਾਂ ਜਿਨ੍ਹਾਂ ਨੇ ਬੱਲੇ, ਗੇਂਦ ਅਤੇ ਦੋਵਾਂ ਨਾਲ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ, ਇਸ ਦ ਪੁਸ਼ਟੀ ਖੁਦ ਆਈ.ਸੀ.ਸੀ. ਵਲੋਂ ਟਵੀਟ ਕਰਕੇ ਦਿੱਤੀ ਹੈ |

ਦਰਅਸਲ, ਹਾਲ ਹੀ ਵਿੱਚ ਆਈ.ਸੀ.ਸੀ. (ICC Revealed Best Women T20 Team 2022) ਨੇ ਸਾਲ 2022 ਦੀ ਸਰਵੋਤਮ ਟੀ-20 ਮਹਿਲਾ ਟੀਮ ਦੀ ਚੋਣ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਟੀਮ ਦੀ ਕਮਾਨ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਨੂੰ ਸੌਂਪੀ ਹੈ, ਜਦਕਿ ਸਾਲ 2022 ‘ਚ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ 4 ਭਾਰਤੀ ਮਹਿਲਾ ਖਿਡਾਰਨਾਂ ਨੂੰ ਟੀਮ ‘ਚ ਚੁਣਿਆ ਗਿਆ ਹੈ।

ਭਾਰਤੀ ਖਿਡਾਰੀਆਂ ‘ਚ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਦਾ ਨਾਂ ਸਭ ਤੋਂ ਪਹਿਲਾਂ ਹੈ, ਜਿਸ ਤੋਂ ਬਾਅਦ ਦੀਪਤੀ ਸ਼ਰਮਾ (Deepti Sharma), ਰਿਚਾ ਘੋਸ਼ (Richa Ghosh) ਅਤੇ ਰੇਣੁਕਾ ਸਿੰਘ (Renuka Singh) ਦਾ ਨਾਂ ਆਉਂਦਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਟੀਮ ‘ਚ ਤਿੰਨ ਖਿਡਾਰੀ ਹਨ, ਜਦਕਿ ਨਿਊਜ਼ੀਲੈਂਡ, ਪਾਕਿਸਤਾਨ, ਇੰਗਲੈਂਡ ਅਤੇ ਸ਼੍ਰੀਲੰਕਾ ਦਾ ਇਕ-ਇਕ ਖਿਡਾਰੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਾਲ 2022 ਵਿੱਚ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 33 ਦੀ ਔਸਤ ਅਤੇ 133.48 ਦੇ ਸਟ੍ਰਾਈਕ ਰੇਟ ਨਾਲ 594 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਨੇ 21 ਪਾਰੀਆਂ ‘ਚ 5 ਅਰਧ ਸੈਂਕੜੇ ਵੀ ਲਗਾਏ, ਜਿਸ ‘ਚ ਸ਼੍ਰੀਲੰਕਾ ਖ਼ਿਲਾਫ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਮੈਚ ‘ਚ ਅਰਧ ਸੈਂਕੜਾ ਵੀ ਸ਼ਾਮਲ ਹੈ।

ਭਾਰਤ ਦੀ ਸਟਾਰ ਗੇਂਦਬਾਜ਼ ਦੀਪਤੀ ਨੇ ਸਾਲ 2022 ਵਿੱਚ ਟੀ-20 ਵਿੱਚ ਕੁੱਲ 29 ਵਿਕਟਾਂ ਲਈਆਂ ਅਤੇ ਮਹਿਲਾ ਟੀ-20 ਵਿੱਚ ਤੀਜੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣ ਗਈ। ਦੂਜੇ ਪਾਸੇ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੇ ਸਾਲ 2022 ‘ਚ 18 ਮੈਚਾਂ ‘ਚ 259 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਰੇਣੁਕਾ ਨੇ ਟੀ-20 ਵਿਚ 6.5 ਦੀ ਇਕਾਨਮੀ ਰੇਟ ਨਾਲ 22 ਵਿਕਟਾਂ ਲਈਆਂ।

Scroll to Top