ਚੰਡੀਗੜ੍ਹ, 18 ਜੁਲਾਈ 2024: ਪੁਣੇ ਪੁਲਿਸ ਨੇ ਅੱਜ ਸਵੇਰ ਆਈਏਐਸ ਪੂਜਾ ਖੇਡਕਰ (IAS Pooja Khedkar) ਦੀ ਮਾਤਾ ਮਨੋਰਮਾ ਖੇਡਕਰ ਨੂੰ ਗ੍ਰਿਫਤਾਰ ਕਰ ਲਿਆ ਹੈ | ਜਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਆਈਏਐਸ ਪੂਜਾ ਖੇਡਕਰ ਕਾਫ਼ੀ ਸੁਰਖੀਆਂ ‘ਚ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਦੇਸ਼ ਭਰ ‘ਚ ਹੰਗਾਮਾ ਹੋ ਰਿਹਾ ਹੈ। ਮਨੋਰਮਾ ਖੇਡਕਰ ਖ਼ਿਲਾਫ਼ ਇਕ ਸਥਾਨਕ ਕਿਸਾਨ ਨੂੰ ਧਮਕੀ ਦੇਣ ਦਾ ਦੋਸ਼ ਹੈ ਅਤੇ ਪੁਣੇ ਪੁਲਸ ਨੇ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ |
ਦਰਅਸਲ, ਪੂਜਾ ਦੀ ਮਾਂ ਮਨੋਰਮਾ ਖੇਡਕਰ ਖ਼ਿਲਾਫ਼ ਜ਼ਮੀਨੀ ਝਗੜੇ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਬੰਦੂਕ ਦਿਖਾ ਕੇ ਧਮਕਾਉਣ ਦੇ ਦੋਸ਼ ਹੇਠ ਇਹ ਕਾਰਵਾਈ ਹੋਈ ਹੈ। ਪੁਣੇ ਪੁਲਿਸ ਨੇ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਮਹਾਡ ਤੋਂ ਹਿਰਾਸਤ ‘ਚ ਲਿਆ ਸੀ, ਜਿੱਥੇ ਉਹ ਇੱਕ ਹੋਟਲ ‘ਚ ਠਹਿਰੀ ਹੋਈ ਸੀ। ਹੁਣ ਉਨ੍ਹਾਂ ਨੂੰ ਪੁਣੇ ਲਿਆਂਦਾ ਜਾ ਰਿਹਾ ਹੈ ।