Site icon TheUnmute.com

IAS ਅਧਿਕਾਰੀ ਵਿਮਲ ਸੇਤੀਆ ਬਣੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ

IAS Vimal Setia

ਚੰਡੀਗੜ੍ਹ, 07 ਨਵੰਬਰ 2024: ਪੰਜਾਬ ਸਰਕਾਰ ਨੇ 2010 ਬੈਚ ਦੇ ਆਈਏਐਸ ਅਧਿਕਾਰੀ ਵਿਮਲ ਸੇਤੀਆ (IAS Vimal Setia) ਨੂੰ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਹੈ | ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਭੁਪਿੰਦਰ ਸਿੰਘ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸਾਂਭ ਰਹੇ ਸਨ | ਹੁਣ ਆਈਏਐਸ ਅਧਿਕਾਰੀ ਵਿਮਲ ਸੇਤੀਆ ਭੁਪਿੰਦਰ ਸਿੰਘ ਥਾਂ ਲੈਣਗੇ | ਇਸ ਨਿਯੁਕਤੀ ਸੰਬੰਧੀ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਹੁਕਮ ਜਾਰੀ ਕੀਤੇ ਹਨ |

ਹੁਣ ਆਈਏਐਸ ਅਧਿਕਾਰੀ ਵਿਮਲ ਸੇਤੀਆ ਭੁਪਿੰਦਰ ਸਿੰਘ ਥਾਂ ਲੈਣਗੇ | ਇਸ ਨਿਯੁਕਤੀ ਸੰਬੰਧੀ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਹੁਕਮ ਜਾਰੀ ਕੀਤੇ ਹਨ | ਆਈਏਐਸ ਵਿਮਲ ਸੇਤੀਆ ਇਸਤੋਂ ਪਹਿਲਾਂ ਕਈ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ |

ਆਈਏਐਸ ਵਿਮਲ ਸੇਤੀਆ (IAS Vimal Setia) ਇਸ ਸਮੇਂ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਅਹੁਦੇ ‘ਤੇ ਸੇਵਾ ਨਿਭਾ ਰਹੇ ਹਨ | ਇਸਦੇ ਨਾਲ ਹੀ ਹੁਣ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਹੁਦੇ ਨਾਲ ਇਹ ਵੀ ਅਹੁਦਾ ਉਨ੍ਹਾਂ ਕੋਲ ਹੀ ਰਹੇਗਾ |

Exit mobile version