ਚੰਡੀਗੜ੍ਹ, 09 ਅਕਤੂਬਰ 2024: 1992 ਬੈਚ ਦੇ ਆਈ.ਏ.ਐੱਸ ਅਧਿਕਾਰੀ ਕੇ.ਏ.ਪੀ ਸਿਨਹਾ (KAP Sinha) ਨੂੰ ਪੰਜਾਬ ਦਾ ਨਵਾਂ ਮੁੱਖ ਸਕੱਤਰ ਬਣਾਇਆ ਗਿਆ ਹੈ। ਇਸਤੋਂ ਪਹਿਲਾਂ ਅਨੁਰਾਗ ਵਰਮਾ ਪੰਜਾਬ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ | ਪੰਜਾਬ ਸਰਕਾਰ ਨੇ ਇਸ ਸੰਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ |
ਜਿਕਰਯੋਗ ਹੈ ਕਿ ਅਨੁਰਾਗ ਵਰਮਾ 1993 ਬੈਚ ਦੇ ਆਈਏਐਸ ਅਧਿਕਾਰੀ ਹਨ ਜਦਕਿ ਕੇਏਪੀ ਸਿਨਹਾ 1992 ਬੈਚ ਦੇ ਆਈਏਐਸ ਅਧਿਕਾਰੀ ਹਨ। ਇੰਨਾ ਹੀ ਨਹੀਂ ਦੋਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਰੀਬੀ ਮੰਨੇ ਜਾਂਦੇ ਹਨ।
ਜਿਕਰਯੋਗ ਹੈ ਕਿ ਅਨੁਰਾਗ ਵਰਮਾ ਅਤੇ ਕੇਏਪੀ ਸਿਨਹਾ ਤੋਂ ਇਲਾਵਾ 1990 ਬੈਚ ਦੇ ਆਈਏਐਸ ਅਫਸਰ ਵੀਕੇ ਸਿੰਘ, ਅਨਿਰੁਧ ਤਿਵਾਰੀ, ਵਿਨੀ ਮਹਾਜਨ, ਅੰਜਲੀ ਭਾਵਰਾ, ਰਵਨੀਤ ਕੌਰ ਦੇ ਨਾਂ ਵੀ ਇਸ ਦੌੜ ‘ਚ ਸ਼ਾਮਲ ਸਨ । ਰਵਨੀਤ ਕੌਰ ਨੂੰ ਛੱਡ ਕੇ ਬਾਕੀ ਸਾਰੇ ਅਧਿਕਾਰੀਆਂ ਦਾ ਕਾਰਜਕਾਲ 2024 ਤੋਂ 2027 ਤੱਕ ਹੈ। ਜਦੋਂ ਕਿ ਰਵਨੀਤ ਕੌਰ ਇਸ ਸਾਲ 31 ਅਕਤੂਬਰ ਨੂੰ ਸੇਵਾਮੁਕਤ ਹੋਣ ਜਾ ਰਹੀ ਹੈ।
ਇੱਕ ਚਰਚਾ ਇਹ ਵੀ ਸੀ ਕਿ ਮੁੱਖ ਸਕੱਤਰ ਦਾ ਅਹੁਦਾ ਹਾਸਲ ਕਰਨ ਦੇ ਚਾਹਵਾਨ ਸੀਨੀਅਰ ਅਧਿਕਾਰੀਆਂ ਨੇ ਦਫ਼ਤਰਾਂ ਦੀ ਦੌੜ ਸ਼ੁਰੂ ਕਰ ਦਿੱਤੀ ਸੀ । ਅਧਿਕਾਰੀ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਆਪਣੇ ਸੰਪਰਕ ਬਣਾਏ ਰੱਖਣ ‘ਚ ਲੱਗੇ ਹੋਏ ਸਨ ।

ਇਸ ਤੋਂ ਪਹਿਲਾਂ ਕੇ.ਏ.ਪੀ ਸਿਨਹਾ ਮਾਲ, ਖੇਤੀਬਾੜੀ ਅਤੇ ਜਲ ਸੰਭਾਲ ਵਿਭਾਗ ‘ਚ ਵਿਸ਼ੇਸ਼ ਮੁੱਖ ਸਕੱਤਰ ਦੇ ਅਹੁਦੇ ‘ਤੇ ਸੇਵਾ ਨਿਭਾ ਰਹੇ ਹਨ। ਇਸਦੇ ਨਾਲ ਹੀ ਅਨੁਰਾਗ ਵਰਮਾ ਨੂੰ ਸੀਨੀਆਰਤਾ ‘ਚ ਸਿਨਹਾ ਪਿੱਛੇ ਛੱਡਦੇ ਹਨ | ਹੁਣ ਉਨ੍ਹਾਂ ਨੂੰ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਖੇਤੀਬਾੜੀ ਅਤੇ ਕਿਸਾਨ ਭਲਾਈ, ਬਾਗਬਾਨੀ, ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗਾਂ ‘ਚ ਵਧੀਕ ਮੁੱਖ ਸਕੱਤਰ ਦੇ ਰੂਪ ‘ਚ ਨਿਯੁਕਤ ਕੀਤਾ ਗਿਆ ਹੈ।




