Anil Vij

ਭਾਜਪਾ ਆਲਾਕਮਾਨ ਚਾਹੇ ਤਾਂ ਹਰਿਆਣਾ ਦਾ ਮੁੱਖ ਮੰਤਰੀ ਬਣਾਂਗਾ: ਅਨਿਲ ਵਿਜ

ਚੰਡੀਗੜ੍ਹ, 08 ਅਕਤੂਬਰ 2024: (Haryana Jammu and Kashmir Vidhan Sabha Election Result 2024) ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਨੇ ਹਰਿਆਣਾ ‘ਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਭਾਜਪਾ ਹਰਿਆਣਾ ‘ਚ ਤੀਜੀ ਵਾਰ ਸਰਕਾਰ ਬਣਾ ਕੇ ਹੈਟ੍ਰਿਕ ਲਗਾਉਣ ਦੇ ਕਰੀਬ ਹੈ। ਚੋਣ ਨਤੀਜਿਆਂ ਦੀ ਹਰ ਉਪਡੇਟ ਲਈ ਜੁੜੇ ਰਹੋ https://theunmute.com/ ਦੇ ਨਾਲ |

ਦੂਜੇ ਪਾਸੇ ਜੰਮੂ-ਕਸ਼ਮੀਰ ‘ਚ ਕਾਂਗਰਸ ਗਠਜੋੜ ਅੱਗੇ ਚੱਲ ਰਿਹਾ ਹੈ। ਦੋਵਾਂ ਸੂਬਿਆਂ ਦੇ ਚੋਣ ਨਤੀਜਿਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਇਹ ਨਤੀਜੇ ਆਉਣ ਵਾਲੀਆਂ ਰਾਜ ਚੋਣਾਂ ‘ਤੇ ਵੀ ਅਸਰ ਪਾ ਸਕਦੇ ਹਨ। ਜੰਮੂ-ਕਸ਼ਮੀਰ ਦੀਆਂ 90 ਸੀਟਾਂ ਲਈ ਤਿੰਨ ਪੜਾਵਾਂ ‘ਚ ਵੋਟਿੰਗ ਹੋਈ। ਜਦੋਂ ਕਿ ਹਰਿਆਣਾ ‘ਚ ਸਿਰਫ਼ ਇੱਕ ਪੜਾਅ ਵਿੱਚ 5 ਅਕਤੂਬਰ ਨੂੰ ਵੋਟਿੰਗ ਹੋਈ ਸੀ।

ਹਰਿਆਣਾ (Haryana) ਦੀ ਅੰਬਾਲਾ ਛਾਉਣੀ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨਿਲ ਵਿਜ ਨੇ ਕਿਹਾ, ‘ਭਾਜਪਾ ਸਭ ਤੋਂ ਅੱਗੇ ਹੈ ਅਤੇ ਉਹ (ਕਾਂਗਰਸ) ਜਸ਼ਨ ਮਨਾ ਰਹੇ ਹਨ ਕਿਉਂਕਿ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਭੁਪਿੰਦਰ ਸਿੰਘ ਹੁੱਡਾ ਚੋਣ ਹਾਰ ਜਾਣ। ਮੈਂ ਲੋਕਾਂ ਦਾ ਫਤਵਾ ਮੰਨਾਂਗਾ, ਆਲਾਕਮਾਨ ਚਾਹੇ ਤਾਂ ਮੁੱਖ ਮੰਤਰੀ ਬਣਾਂਗਾ।

Scroll to Top