I.K. Gujral Punjab Technical University

ਆਈ.ਕੇ.ਜੀ.ਪੀ.ਟੀ.ਯੂ. ‘ਚ ਸਥਾਪਨਾ ਦਿਵਸ ਸਮਾਗਮ 16 ਜਨਵਰੀ ਨੂੰ, ਕੈਬਿਨਟ ਮੰਤਰੀ ਬੈਂਸ ਹੋਣਗੇ ਮੁੱਖ ਮਹਿਮਾਨ

ਜਲੰਧਰ/ਕਪੂਰਥਲਾ, 13 ਜਨਵਰੀ 2023:  ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨਿਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਵਿਖੇ ਸੋਮਵਾਰ 16 ਜਨਵਰੀ ਨੂੰ 27ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਯੂਨੀਵਰਸਿਟੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼ਨੀਵਾਰ ਸਵੇਰੇ ਕਰਵਾਇਆ ਜਾ ਰਿਹਾ ਹੈ, ਜਿਸਦਾ ਪਾਠ ਦੇ ਭੋਗ ਤੇ ਗੁਰੂ ਕਾ ਅਟੂਟ ਲੰਗਰ 16 ਜਨਵਰੀ ਨੂੰ ਬਰਤਾਇਆ ਜਾਵੇਗਾ।

ਇਸੇ ਦਿਨ ਯੂਨਿਵਰਸਿਟੀ ਵਿੱਚ ਸਥਾਪਨਾ ਦਿਵਸ ਸਮਾਗਮ ਹੋਵੇਗਾ, ਪੰਜਾਬ ਦੇ ਕੈਬਿਨਟ ਮੰਤਰੀ ਸ. ਹਰਜੋਤ ਸਿੰਘ ਬੈਂਸ, ਜੋ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿੱਖਲਾਈ ਵਿਭਾਗ ਦੇ ਮੰਤਰੀ ਹਨ, ਇਸ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਜਾ ਰਹੇ ਹਨ। ਯੂਨਿਵਰਸਿਟੀ ਰਜਿਸਟ੍ਰਾਰ ਡਾ. ਐਸ ਕੇ ਮਿਸ਼ਰਾ ਵੱਲੋਂ ਚੰਡੀਗੜ੍ਹ ਵਿਖੇ ਮਾਣਯੋਗ ਮੰਤਰੀ ਜੀ ਨੂੰ ਸੱਦਾ ਪੱਤਰ ਦਿੱਤਾ ਗਿਆ, ਜਿਸਨੂੰ ਉਹਨਾਂ ਪਰਵਾਨ ਕੀਤਾ ਹੈ।

Scroll to Top