Hoshiarpur

ਮੇਰਾ ਪੰਜਾਬੀਆਂ ਨਾਲ ਖੂਨ ਦਾ ਰਿਸ਼ਤਾ ਹੈ: PM ਮੋਦੀ

ਚੰਡੀਗੜ੍ਹ, 23 ਮਈ, 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੇਰਾ ਤੁਹਾਡੇ ਨਾਲ ਖੂਨ ਦਾ ਰਿਸ਼ਤਾ ਹੈ | ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ‘ਚ ਕੀ ਹੋਇਆ ਸਭ ਨੂੰ ਪਤਾ ਹੈ। ਸਾਡੇ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਫਗਾਨਿਸਤਾਨ ਤੋਂ ਸਿਰ ‘ਤੇ ਚੁੱਕ ਕੇ ਲਿਆਏ ਸਨ।

ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰੇ ਸਨ, ਇਨ੍ਹਾਂ ‘ਚ ਇੱਕ ਪਿਆਰਾ ਦਵਾਰਿਕਾ ਤੋਂ ਸੀ | ਅੱਜ ਵੀ ਜੇਕਰ ਤੁਸੀਂ ਜਾਮ ਨਗਰ ਜਾਓਗੇ ਤਾਂ ਉੱਥੇ ਸਭ ਤੋਂ ਵੱਡਾ ਹਸਪਤਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਹੈ ਜਿਹੜਾ ਦਵਾਰਿਕਾ ‘ਚ ਆਉਂਦਾ ਹੈ, ਪਰ ਸੱਚਾਈ ਤੁਹਾਡੇ ਤੱਕ ਨਹੀਂ ਪਹੁੰਚਾਈ ਗਈ।

ਪ੍ਰਧਾਨ ਮੰਤਰੀ (PM Modi) ਨੇ ਕਿਹਾ ਕਿ ਜੇਕਰ ਤੁਹਾਨੂੰ ਸਮਾਂ ਮਿਲੇ ਤਾਂ ਗੁਜਰਾਤ ਦੇ ਲਖਪਤ ਜ਼ਰੂਰ ਜਾਣਾ, ਉੱਥੇ ਗੁਰੂ ਨਾਨਕ ਦੇਵ ਜੀ ਨੇ ਆਰਾਮ ਕੀਤਾ ਸੀ। ਭੂਚਾਲ ਨਾਲ ਉਹ ਗੁਰਦੁਆਰਾ ਸਾਹਿਬ ਢਹਿ ਗਿਆ। ਮੈਂ ਉਸ ਸਮੇਂ ਮੁੱਖ ਮੰਤਰੀ ਸੀ, ਮੈਂ ਕਿਹਾ ਕਿ ਮੈਂ ਉਹੀ ਗੁਰਦੁਆਰਾ ਬਣਾਉਣਾ ਚਾਹੁੰਦਾ ਹਾਂ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਸੀ। ਉਸ ਵੇਲੇ ਸਾਡੇ ਕੋਲ ਉਸੇ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਬਣਾਉਣ ਲਈ ਕੋਈ ਕਾਰੀਗਰ ਨਹੀਂ ਸਨ। ਉਸੇ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਬਣਾਉਣ ਲਈ ਕਾਰੀਗਰ ਲਿਆਂਦੇ ਗਏ | ਅੱਜ ਕੱਛ ਦੇ ਸਿਰੇ ‘ਤੇ ਲਖਪਤ ‘ਚ ਉਹੀ ਗੁਰਦੁਆਰਾ ਬਣਿਆ ਹੋਇਆ ਹੈ ਜੋ ਪਹਿਲਾਂ ਸੀ। ਉਨ੍ਹਾਂ ਕਿਹਾ ਕਿ ਉਥੇ ਵੋਟਾਂ ਨਹੀਂ ਹਨ, ਮੋਦੀ ਵੋਟਾਂ ਲਈ ਨਹੀਂ ਕਰਦੇ, ਸ਼ਰਧਾ ਲਈ ਮੱਥਾ ਟੇਕਦੇ ਹਾਂ ਅਤੇ ਇਸੇ ਲਈ ਕਰ ਰਹੇ ਹਨ।

 

 

Scroll to Top