ਨਿਊਯਾਰਕ, 25 ਮਈ 2025: ਸ਼ਸ਼ੀ ਥਰੂਰ (Shashi Tharoor) ਦੀ ਅਗਵਾਈ ਹੇਠ ਭਾਰਤੀ ਵਫ਼ਦ ਸ਼ਨੀਵਾਰ ਦੇਰ ਰਾਤ ਨਿਊਯਾਰਕ ਪਹੁੰਚਿਆ ਤਾਂ ਜੋ ਆਪ੍ਰੇਸ਼ਨ ਸੰਧੂਰ ਅਤੇ ਪਹਿਲਗਾਮ ਅੱ.ਤ.ਵਾ.ਦੀ ਹਮਲੇ ‘ਚ ਪਾਕਿਸਤਾਨ ਦੀ ਭੂਮਿਕਾ ਦਾ ਪਰਦਾਫਾਸ਼ ਕੀਤਾ ਜਾ ਸਕੇ। ਕਾਂਗਰਸ ਸੰਸਦ ਮੈਂਬਰ ਥਰੂਰ ਨੇ ਕਿਹਾ, ਜਿਵੇਂ ਕਿ ਤੁਸੀਂ ਜਾਣਦੇ ਹੋ, ਮੈਂ ਸਰਕਾਰ ਲਈ ਕੰਮ ਨਹੀਂ ਕਰਦਾ। ਮੈਂ ਇੱਕ ਵਿਰੋਧੀ ਪਾਰਟੀ ਲਈ ਕੰਮ ਕਰਦਾ ਹਾਂ, ਪਰ ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਜੋ ਜਵਾਬ ਦਿੱਤਾ ਉਹ ਬਿਲਕੁਲ ਸਹੀ ਸੀ।
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਇੱਕ ਨਵਾਂ ਨਿਯਮ ਬਣਾਇਆ ਜਾ ਰਿਹਾ ਹੈ ਕਿ ਪਾਕਿਸਤਾਨ ‘ਚ ਬੈਠੇ ਕਿਸੇ ਵੀ ਵਿਅਕਤੀ ਨੂੰ ਇਹ ਮੰਨਣ ਦੀ ਇਜਾਜ਼ਤ ਨਹੀਂ ਹੋਵੇਗੀ ਕਿ ਉਹ ਸਰਹੱਦ ਪਾਰ ਕਰਕੇ ਭਾਰਤੀ ਨਾਗਰਿਕਾਂ ਨੂੰ ਬਿਨਾਂ ਕਿਸੇ ਸਜ਼ਾ ਦੇ ਮਾਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਸਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਸ਼ਸ਼ੀ ਥਰੂਰ (Shashi Tharoor) ਭਾਰਤੀ ਸੰਸਦ ਮੈਂਬਰਾਂ ਦੇ ਇੱਕ ਵਫ਼ਦ ਦੀ ਅਗਵਾਈ ਗੁਆਨਾ, ਪਨਾਮਾ, ਕੋਲੰਬੀਆ, ਬ੍ਰਾਜ਼ੀਲ ਅਤੇ ਅਮਰੀਕਾ ਕਰ ਰਹੇ ਹਨ। ਦੂਜੇ ਪਾਸੇ, ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ, ਜੋ ਬਹਿਰੀਨ ਪਹੁੰਚੇ ਵਫ਼ਦ ਦਾ ਹਿੱਸਾ ਸਨ, ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਾਨੂੰ ਇੱਥੇ ਇਸ ਲਈ ਭੇਜਿਆ ਹੈ ਤਾਂ ਜੋ ਦੁਨੀਆ ਜਾਣ ਸਕੇ ਕਿ ਭਾਰਤ ਕਈ ਸਾਲਾਂ ਤੋਂ ਅੱ.ਤ.ਵਾ.ਦ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱ.ਤ.ਵਾ.ਦ ਦੀ ਇਹ ਸਮੱਸਿਆ ਪਾਕਿਸਤਾਨ ਤੋਂ ਸ਼ੁਰੂ ਹੁੰਦੀ ਹੈ। ਇਹ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਪਾਕਿਸਤਾਨ ਇਨ੍ਹਾਂ ਅੱ.ਤ.ਵਾ.ਦੀ ਸਮੂਹਾਂ ਨੂੰ ਉਤਸ਼ਾਹਿਤ ਕਰਨਾ, ਸਹਾਇਤਾ ਕਰਨਾ ਅਤੇ ਸਮਰਥਨ ਦੇਣਾ ਬੰਦ ਨਹੀਂ ਕਰਦਾ।
ਭਾਰਤ ਦੇ ਸਾਰੇ 7 ਵਫ਼ਦ ਆਪ੍ਰੇਸ਼ਨ ਸੰਧੂਰ ਬਾਰੇ ਜਾਣਕਾਰੀ ਦੇਣ ਅਤੇ ਪਾਕਿਸਤਾਨ ਬਾਰੇ ਸੱਚਾਈ ਦੱਸਣ ਲਈ ਦੁਨੀਆ ਦੇ ਦੇਸ਼ਾਂ ‘ਚ ਪਹੁੰਚ ਗਏ ਹਨ। 21 ਮਈ ਨੂੰ ਦੋ ਵਫ਼ਦ ਵਿਦੇਸ਼ ਰਵਾਨਾ ਹੋਏ, 22 ਮਈ ਨੂੰ ਇੱਕ, 24 ਮਈ ਨੂੰ ਤਿੰਨ ਅਤੇ 25 ਮਈ ਨੂੰ ਇੱਕ ਵਫ਼ਦ ਰਵਾਨਾ ਹੋਇਆ।
Read More: ਕਾਂਗਰਸ ਨੇ ਸਰਬ ਪਾਰਟੀ ਵਫ਼ਦ ਲਈ ਸ਼ਸ਼ੀ ਥਰੂਰ ਦਾ ਨਾਮ ਨਹੀਂ ਦਿੱਤਾ: ਕਾਂਗਰਸ