ਜੰਮੂ-ਕਸ਼ਮੀਰ, 28 ਅਪ੍ਰੈਲ 2025: ਸੋਮਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਪਹਿਲਗਾਮ ਅੱ.ਤ.ਵਾ.ਦੀ ਹਮਲੇ ਸਬੰਧੀ ਇੱਕ ਮਤਾ ਪਾਸ ਕੀਤਾ ਗਿਆ। ਇਸ ‘ਚ ਹਮਲੇ ਦੀ ਨਿੰਦਾ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਉਮਰ ਅਬਦੁੱਲਾ (CM Omar Abdullah) ਨੇ ਕਿਹਾ ਕਿ ਸਾਡੇ ‘ਚੋਂ ਕੋਈ ਵੀ ਇਸ ਹਮਲੇ ਦੇ ਸਮਰਥਨ ‘ਚ ਨਹੀਂ ਹੈ ਅਤੇ ਇਸ ਹਮਲੇ ਨੇ ਸਾਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ।
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਪਣੇ ਭਾਸ਼ਣ ਦੌਰਾਨ ਵਿਧਾਨ ਸਭਾ ‘ਚ ਅੱ.ਤ.ਵਾ.ਦੀ ਹਮਲੇ ‘ਚ ਮਾਰੇ ਗਏ 26 ਲੋਕਾਂ ਦੇ ਨਾਮ ਪੜ੍ਹ ਕੇ ਸੁਣਾਏ ਅਤੇ ਉਨ੍ਹਾਂ ਦੇ ਸੂਬਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਹਮਲੇ ਕਾਰਨ ਪੂਰਾ ਦੇਸ਼ ਦੁਖੀ ਹੈ।
ਮੁੱਖ ਮੰਤਰੀ (CM Omar Abdullah) ਨੇ ਕਿਹਾ ਕਿ ਕਠੂਆ ਤੋਂ ਕੁਪਵਾੜਾ ਤੱਕ, ਸ਼ਾਇਦ ਹੀ ਕੋਈ ਸ਼ਹਿਰ ਜਾਂ ਪਿੰਡ ਹੋਵੇਗਾ ਜਿੱਥੇ ਲੋਕਾਂ ਨੇ ਇਸ ਹਮਲੇ ਦੀ ਨਿੰਦਾ ਨਾ ਕੀਤੀ ਹੋਵੇ। ਮੁੱਖ ਮੰਤਰੀ ਨੇ ਕਿਹਾ, “ਉੱਤਰ ਤੋਂ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ, ਕਿੱਥੇ ਅਰੁਣਾਚਲ ਹੈ ਅਤੇ ਕਿੱਥੇ ਗੁਜਰਾਤ ਹੈ, ਕਿੱਥੇ ਜੰਮੂ-ਕਸ਼ਮੀਰ ਹੈ ਅਤੇ ਕਿੱਥੇ ਕੇਰਲ ਹੈ ਅਤੇ ਵਿਚਕਾਰਲੇ ਸਾਰੇ ਸੂਬੇ, ਪੂਰਾ ਦੇਸ਼ ਇਸ ਹਮਲੇ ਤੋਂ ਪ੍ਰਭਾਵਿਤ ਹੋਇਆ ਹੈ।”
ਅਬਦੁੱਲਾ ਨੇ ਕਿਹਾ, “ਅਸੀਂ ਅਮਰਨਾਥ ਯਾਤਰਾ ਕੈਂਪਾਂ ‘ਤੇ ਹਮਲੇ ਦੇਖੇ ਹਨ, ਅਸੀਂ ਕਸ਼ਮੀਰੀ ਪੰਡਿਤ ਬਸਤੀਆਂ ‘ਤੇ ਹਮਲੇ ਦੇਖੇ ਹਨ, ਅਸੀਂ ਸਰਦਾਰ ਬਸਤੀਆਂ ‘ਤੇ ਹਮਲੇ ਦੇਖੇ ਹਨ, ਪਰ ਹੁਣ 21 ਸਾਲਾਂ ਬਾਅਦ, ਬੈਸਰਾਨ ‘ਚ ਇੰਨਾ ਵੱਡਾ ਹਮਲਾ ਹੋਇਆ ਹੈ।”
ਅਬਦੁੱਲਾ ਨੇ ਕਿਹਾ ਕਿ ਉਹ ਅੱ.ਤ.ਵਾ.ਦੀ ਹਮਲੇ ‘ਚ ਮਾਰੇ ਗਏ 26 ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਉਨ੍ਹਾਂ ਕਿਹਾ, “ਮੇਰੇ ਕੋਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਮੁਆਫ਼ੀ ਮੰਗਣ ਲਈ ਸ਼ਬਦ ਨਹੀਂ ਸਨ | ਰਾਜ ਦੇ ਮੁੱਖ ਮੰਤਰੀ ਹੋਣ ਦੇ ਨਾਤੇ, ਮੈਂ ਲੋਕਾਂ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਸੀ। ਮੇਜ਼ਬਾਨ ਹੋਣ ਦੇ ਨਾਤੇ, ਇਹ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਉਨ੍ਹਾਂ ਨੂੰ ਇੱਥੋਂ ਸੁਰੱਖਿਅਤ ਵਾਪਸ ਭੇਜਾਂ, ਪਰ ਮੈਂ ਅਜਿਹਾ ਨਹੀਂ ਕਰ ਸਕਿਆ ਅਤੇ ਮੇਰੇ ਕੋਲ ਮੁਆਫ਼ੀ ਮੰਗਣ ਲਈ ਸ਼ਬਦ ਨਹੀਂ ਸਨ।”
Read More: ਜੰਮੂ-ਕਸ਼ਮੀਰ ਵਿਧਾਨ ਸਭਾ ਨੇ ਪਹਿਲਗਾਮ ਹ.ਮ.ਲੇ ਦੇ ਪੀੜਤਾਂ ਲਈ ਰੱਖਿਆ ਮੌਨ