Site icon TheUnmute.com

ਕਾਂਗਰਸ ਦੀ ਹਾਰ ਦਾ ਮੈਂ ਜਿੰਮੇਵਾਰ ਹਾਂ ਪਰ ਪ੍ਰਧਾਨ ਦੀ ਜਿੰਮੇਵਾਰੀ ਕੀ ਹੈ ? : ਚਰਨਜੀਤ ਚੰਨੀ

ਚਰਨਜੀਤ ਚੰਨੀ

ਚੰਡੀਗੜ੍ਹ 22 ਅਪ੍ਰੈਲ 2022: ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ‘ਚ ਵਿਦਰੋਹ ਸ਼ੁਰੂ ਹੋ ਗਿਆ | ਇਸਦੇ ਚੱਲਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹੋਈ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਸਨ ਅਤੇ ਅਖੀਰ ਵਿਚ ਵੀ ਕਾਂਗਰਸ ਨੇ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ, ਲਿਹਾਜ਼ਾ ਉਹ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ।

ਇਸ ਦੇ ਨਾਲ ਹੀ ਚੰਨੀ ਨੇ ਗੱਲਾਂ-ਗੱਲਾਂ ਵਿਚ ਨਵਜੋਤ ਸਿੱਧੂ ਨੂੰ ਵੀ ਜਵਾਬ ਦਿੰਦਿਆਂ ਕਿਹਾ ਕਿ ਭਾਵੇਂ ਉਹ ਮੁੱਖ ਮੰਤਰੀ ਦੇ ਤੌਰ ’ਤੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ ਪਰ ਪਾਰਟੀ ਪ੍ਰਧਾਨ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ, ਇਸ ਬਾਰੇ ਉਹ ਗੱਲ ਨਹੀਂ ਕਰਨਗੇ। ਇਸ ਦੌਰਾਨ ਚੰਨੀ ਨੇ ਰਾਜਾ ਵੜਿੰਗ ਵਲੋਂ ਅੱਜ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਹੋਣ ’ਤੇ ਵੀ ਵੜਿੰਗ ਨੇ ਬਹੁਤ ਵਧੀਆ ਕੰਮ ਕੀਤਾ ਸੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਵੀ ਰਾਜਾ ਵੜਿੰਗ ਕਾਂਗਰਸ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਣਗੇ ਅਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨਗੇ |

ਅਖੀਰ ਨਵਜੋਤ ਸਿੱਧੂ ਕੀ ਬੋਲੇ ਸੀ ?

ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਚੋਣਾਂ ’ਚ ਹਾਰ ਤੋਂ ਬਾਅਦ ਉਹ ਅੱਜ ਤੱਕ ਨਹੀਂ ਬੋਲੇ ਪਰ ਅੱਜ ਉਹ ਡੰਕੇ ’ਤੇ ਚੋਟ ’ਤੇ ਆਖ ਰਹੇ ਹਨ ਕਿ ਪੰਜ ਸਾਲ ਦੇ ਮਾਫੀਆ ਰਾਜ ਕਰਕੇ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਮੈਂ ਇਤਸ ਮਾਫੀਏ ਖ਼ਿਲਾਫ਼ ਲੜਦਾ ਰਿਹਾ, ਇਹ ਮਾਫੀਆ ਪੰਜਾਬ ਨੂੰ ਘੁੰਣ ਵਾਂਗ ਖਾ ਗਿਆ ਅਤੇ ਇਸ ਵਿਚ ਮੁੱਖ ਮੰਤਰੀ ਵੀ ਸ਼ਾਮਲ ਸਨ।

Exit mobile version