July 7, 2024 9:45 am
Sharad Pawar

ਮੈਂ NCP ਪਾਰਟੀ ਦਾ ਪ੍ਰਧਾਨ ਹਾਂ, ਉਨ੍ਹਾਂ ਦੇ ਦਾਅਵਿਆਂ ‘ਚ ਕੋਈ ਸੱਚਾਈ ਨਹੀਂ: ਸ਼ਰਦ ਪਵਾਰ

ਚੰਡੀਗੜ੍ਹ, 6 ਜੁਲਾਈ 2023: ਸ਼ਰਦ ਪਵਾਰ (Sharad Pawar) ਨੇ ਦਿੱਲੀ ‘ਚ ਐੱਨ.ਸੀ.ਪੀ (NCP) ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਬਿਆਨ ਦਿੰਦਿਆਂ ਕਿਹਾ ਕਿ ਮੈਂ ਪਾਰਟੀ ਦਾ ਪ੍ਰਧਾਨ ਹਾਂ। ਮੈਨੂੰ ਨਹੀਂ ਪਤਾ ਕੌਣ ਕੀ ਕਹਿ ਰਿਹਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਹੋਰ ਕੀ ਕਹਿੰਦਾ ਹੈ। ਉਨ੍ਹਾਂ ਦੇ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ। ਐੱਨ.ਸੀ.ਪੀ ਪਾਰਟੀ ਦੇ ਨਾਂ ਅਤੇ ਚੋਣ ਨਿਸ਼ਾਨ ਦੇ ਮੁੱਦੇ ‘ਤੇ ਚੋਣ ਕਮਿਸ਼ਨ ਕੋਲ ਪਹੁੰਚ ਕਰੇਗੀ। ਅੱਜ ਦੀ ਬੈਠਕ ਨੇ ਸਾਡੇ ਹੌਸਲੇ ਬੁਲੰਦ ਕੀਤੇ ਹਨ।

ਜਦੋਂ ਸ਼ਰਦ ਪਵਾਰ ਨੂੰ ਰਿਟਾਇਰਮੈਂਟ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 82 ਜਾਂ 92 ਸਾਲ ਦੀ ਉਮਰ ਦਾ ਕੋਈ ਫਰਕ ਨਹੀਂ ਪੈਂਦਾ। ਮੈਂ ਪਾਰਟੀ ਦੀ ਮੁੜ ਖੜ੍ਹਾ ਕਰਾਂਗਾ। ਜੇਕਰ ਕੋਈ (ਅਜੀਤ ਪਵਾਰ) ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੈ। ਮੇਰੀਆਂ ਸ਼ੁੱਭ ਕਾਮਨਾਵਾਂ ਉਸਦੇ ਨਾਲ ਹਨ।

ਬੈਠਕ ਤੋਂ ਬਾਅਦ ਐਨਸੀਪੀ ਆਗੂ ਪੀਸੀ ਚਾਕੋ ਨੇ ਦੱਸਿਆ ਕਿ ਐਨਸੀਪੀ ਕਾਰਜਕਾਰਨੀ ਦੀ ਬੈਠਕ ਵਿੱਚ ਆਗੂਆਂ ਨੇ ਸ਼ਰਦ ਪਵਾਰ ’ਤੇ ਭਰੋਸਾ ਜਤਾਇਆ ਹੈ। ਮੀਟਿੰਗ ਵਿੱਚ 8 ਮਤੇ ਪਾਸ ਕੀਤੇ ਗਏ। ਸਰਕਾਰ ‘ਚ ਸ਼ਾਮਲ ਹੋਏ 9 ਵਿਧਾਇਕਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਦੂਜੇ ਪਾਸੇ ਅਜੀਤ ਪਵਾਰ ਨੇ ਇਸ ਮੀਟਿੰਗ ਨੂੰ ਗੈਰ-ਕਾਨੂੰਨੀ ਦੱਸਿਆ ਹੈ।

5 ਜੁਲਾਈ ਨੂੰ ਸ਼ਰਦ ਪਵਾਰ (Sharad Pawar) ਦੀ ਥਾਂ ਅਜੀਤ ਪਵਾਰ ਖੁਦ ਐੱਨਸੀਪੀ ਦੇ ਪ੍ਰਧਾਨ ਬਣੇ। ਇਸ ਤੋਂ ਇੱਕ ਦਿਨ ਬਾਅਦ ਵੀਰਵਾਰ ਨੂੰ ਸ਼ਰਦ ਪਵਾਰ ਨੇ ਦਿੱਲੀ ਵਿੱਚ ਐਨਸੀਪੀ ਕਾਰਜਕਾਰਨੀ ਦੀ ਮੀਟਿੰਗ ਕੀਤੀ। ਸ਼ਰਦ ਪਵਾਰ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਰਾਜਧਾਨੀ ਤੋਂ ਅਜੀਤ ਪਵਾਰ ਅਤੇ ਪ੍ਰਫੁੱਲ ਪਟੇਲ ਦੀਆਂ ਫੋਟੋਆਂ ਵਾਲੇ ਪੋਸਟਰ ਹਟਾ ਦਿੱਤੇ ਗਏ ਸਨ। ਦਿੱਲੀ ਵਿੱਚ ਨਵੇਂ ਪੋਸਟਰ ਲਾਏ ਗਏ ਹਨ, ਜਿਨ੍ਹਾਂ ਵਿੱਚ ਅਜੀਤ-ਪ੍ਰਫੁੱਲ ਪਟੇਲ ਨਹੀਂ ਹਨ। ਕੁਝ ਪੋਸਟਰ ਅਜਿਹੇ ਹਨ, ਜਿਨ੍ਹਾਂ ‘ਚ ਕਟੱਪਾ ਬਾਹੂਬਲੀ ਨੂੰ ਮਾਰਨ ਦਾ ਸੀਨ ਹੈ। ਲਿਖਿਆ ਗਿਆ ਹੈ- ਗੱਦਾਰਾਂ ਨੂੰ ਜਨਤਾ ਮੁਆਫ਼ ਨਹੀਂ ਕਰੇਗੀ।