Allu Arjun

Hyderabad Police: ਸੁਪਰਸਟਾਰ ਅੱਲੂ ਅਰਜੁਨ ਨੂੰ ਨੋਟਿਸ ਜਾਰੀ, ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ

24 ਦਸੰਬਰ 2024: ਹੈਦਰਾਬਾਦ (Hyderabad’s Chikkadpalli police) ਦੀ ਚਿੱਕੜਪੱਲੀ ਪੁਲਿਸ ਨੇ ਸਾਊਥ (South superstar Allu Arjun) ਸੁਪਰਸਟਾਰ ਅੱਲੂ ਅਰਜੁਨ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ(notice)  ਵਿੱਚ ਉਨ੍ਹਾਂ ਨੂੰ ਅੱਜ ਸਵੇਰੇ 11 ਵਜੇ ਪੁੱਛਗਿੱਛ ਲਈ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਸੰਮਨ 4 ਦਸੰਬਰ ਨੂੰ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਆਰਟੀਸੀ ਕਰਾਸ ਰੋਡ ਸਥਿਤ ਸੰਧਿਆ ਥੀਏਟਰ ਵਿੱਚ ਵਾਪਰੀ ਭਗਦੜ ਦੀ ਦਰਦਨਾਕ ਘਟਨਾ ਨਾਲ ਸਬੰਧਤ ਹਨ।

ਇਸ ਘਟਨਾ ‘ਚ ਰੇਵਤੀ ਨਾਂ ਦੀ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਬੇਟਾ ਫਿਲਹਾਲ ਸਿਕੰਦਰਾਬਾਦ ਦੇ ਕਿਮਸ ਹਸਪਤਾਲ ‘ਚ ਇਲਾਜ ਅਧੀਨ ਹੈ। ਇਸ ਮਾਮਲੇ ਵਿੱਚ ਅੱਲੂ ਅਰਜੁਨ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹਾਲਾਂਕਿ ਹਾਈ ਕੋਰਟ ਨੇ ਉਸ ਨੂੰ ਚਾਰ ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹੈ।

read more: Pushpa-2 Superstar: ਚੰਚਲਗੁਡਾ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਏ ਅਦਾਕਾਰ ਅੱਲੂ ਅਰਜੁਨ

Scroll to Top