Hyderabad News: ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2’ ਦੀ ਸਕ੍ਰੀਨਿੰਗ ਦੌਰਾਨ ਮਚੀ ਭਗਦੜ

5 ਦਸੰਬਰ 2024: ਹੈਦਰਾਬਾਦ (Hyderabad) ‘ਚ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2’ ਦੀ (Allu Arjun’s film ‘Pushpa 2) ਸਕ੍ਰੀਨਿੰਗ (screening) ਦੌਰਾਨ ਭਗਦੜ ਮਚ ਗਈ। ਇਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 3 ਲੋਕ ਜ਼ਖਮੀ ਹੋ ਗਏ।

ਪੁਲਿਸ  ਨੇ ਦੱਸਿਆ ਕਿ ਅਲਲੂ ਅਰਜੁਨ ਬੁੱਧਵਾਰ ਰਾਤ ਨੂੰ ਸੰਧਿਆ ਥੀਏਟਰ ‘ਚ ਫਿਲਮ ਦੀ ਸਕ੍ਰੀਨਿੰਗ ਲਈ ਆਇਆ ਸੀ। ਆਰਟੀਸੀ ਐਕਸ ਰੋਡ ਸਥਿਤ ਥੀਏਟਰ ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕ ਅੱਲੂ ਅਰਜੁਨ ਨੂੰ ਮਿਲਣਾ ਚਾਹੁੰਦੇ ਸਨ।

ਇਸ ਦੌਰਾਨ ਅਚਾਨਕ ਭਗਦੜ ਮੱਚ ਗਈ। ਧੱਕਾ-ਮੁੱਕੀ ਕਾਰਨ ਕਈ ਲੋਕ ਇਕ-ਦੂਜੇ ‘ਤੇ ਡਿੱਗ ਪਏ। ਕੁਝ ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਹਲਕਾ ਲਾਠੀਚਾਰਜ ਕੀਤਾ।

ਭੀੜ ਸ਼ਾਂਤ ਹੋਣ ਤੋਂ ਬਾਅਦ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਡਾਕਟਰ ਨੇ ਇੱਕ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਮ੍ਰਿਤਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। 3 ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਇਸ ਘਟਨਾ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਇਸ ‘ਚ ਅੱਲੂ ਅਰਜੁਨ ਦੇ ਪ੍ਰਸ਼ੰਸਕ ਬੇਹੋਸ਼ੀ ਦੀ ਹਾਲਤ ‘ਚ ਨਜ਼ਰ ਆਏ। ਪੁਲਿਸ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ।

read more: Pushpa 2: ਫਿਲਮ ਪੁਸ਼ਪਾ-2 ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਕ੍ਰੇਜ਼, ਭਲਕੇ ਰਿਲੀਜ਼ ਹੋਵੇਗਾ ਦੂਜਾ ਗਾਣਾ

Scroll to Top