Hyderabad News: ਰਸਾਇਣਾਂ ਨਾਲ ਭਰੇ ਇੱਕ ਟੈਂਕਰ ‘ਚ ਵੱਡਾ ਧ.ਮਾ.ਕਾ, 10 ਜਣਿਆਂ ਦੀ ਮੌ.ਤ

30 ਜੂਨ 2025: ਤੇਲੰਗਾਨਾ (Telangana) ਦੀ ਰਾਜਧਾਨੀ ਹੈਦਰਾਬਾਦ ਵਿੱਚ ਰਸਾਇਣਾਂ ਨਾਲ ਭਰੇ ਇੱਕ ਟੈਂਕਰ ਵਿੱਚ ਇੱਕ ਵੱਡਾ ਧਮਾਕਾ ਹੋਇਆ। ਦੱਸ ਦੇਈਏ ਕਿ ਇਸ ਹਾਦਸੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਸਿਗਾਚੀ ਕੈਮੀਕਲਜ਼ (Chemicals) ਵਿੱਚ ਹੋਇਆ ਹੈ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ (factory) ਦੀ ਪਹਿਲੀ ਮੰਜ਼ਿਲ ਦਾ ਸਲੈਬ ਢਹਿ ਗਿਆ, ਅਤੇ ਕਈ ਕਰਮਚਾਰੀ ਮਲਬੇ ਹੇਠਾਂ ਦੱਬ ਗਏ। ਮ੍ਰਿਤਕਾਂ ਅਤੇ ਜ਼ਖਮੀਆਂ ਵਿੱਚ ਜ਼ਿਆਦਾਤਰ ਫੈਕਟਰੀ ਕਰਮਚਾਰੀ ਸ਼ਾਮਲ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਦੋ ਫਾਇਰ ਇੰਜਣ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ, ਜਿਵੇਂ ਕਿ ਸੰਗਾਰੈਡੀ ਏਰੀਆ ਹਸਪਤਾਲ ਅਤੇ ਹੋਰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦੀ ਉਮੀਦ ਹੈ।

Read More: Hyderabad News: ਮਸ਼ਹੂਰ ਰੈਸਟੋਰੈਂਟ ਦੇ ਖਾਣੇ ‘ਚੋ ਮਿਲੀ ਸਿ.ਗ.ਰ.ਟ, ਸੋਸ਼ਲ ਮੀਡੀਆ ‘ਤੇ ਵਾਇਰਲ

Scroll to Top