ਅੰਮ੍ਰਿਤਸਰ, 28 ਦਸੰਬਰ 2024: Amritsar News: ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਦੀ ਪੁਲਿਸ ਨੇ ਲੋਕਾਂ ਨੂੰ ਲੁੱਟਣ ਵਾਲੇ ਇੱਕ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ | ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਛਾਣ ਲੜਕੀ ਪ੍ਰਭਜੋਤ ਅਤੇ ਉਸਦੇ ਪਤੀ ਦਾ ਨਾਮ ਮਨਪ੍ਰੀਤ ਵਜੋਂ ਹੋਈ ਹੈ ਅਤੇ ਦੋਵੇਂ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ |
ਇਸ ਸੰਬਧੀ ਜਾਣਕਾਰੀ ਦਿੰਦਿਆ ਥਾਣਾ ਰਣਜੀਤ ਐਵਨਿਊ ਦੇ ਐਸ.ਐਚ.ਓ ਰੋਬਿਨ ਹੰਸ ਨੇ ਦੱਸਿਆ ਕਿ ਸਾਨੂੰ 15 ਦਿਨ ਪਹਿਲਾਂ ਇਕ ਸ਼ਿਕਾਇਤ ਮਿਲੀ ਸੀ, ਜਿਸ ‘ਚ ਰਣਜੀਤ ਐਵੀਨਿਊ ਦੇ ਵਸਨੀਕ ਜਸਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਹਸਪਤਾਲ ਤੋ ਆਪਣੇ ਘਰ ਰਣਜੀਤ ਐਵੀਨਿਊ ਵੱਲ ਨੂੰ ਆ ਰਿਹਾ ਸੀ ਅਤੇ ਰਸਤੇ ‘ਚ ਮਹਿੰਦਰਾ ਏਜੰਸੀ ਦੇ ਸਾਹਮਣੇ ਇੱਕ ਲੜਕੀ ਜਿਸ ਨੇ ਮਾਸਕ ਲਗਾਇਆਂ ਹੋਇਆਂ ਸੀ ਅਤੇ ਰਸਤੇ ‘ਚ ਖੜੀ ਸੀ |
ਇਸ ਦੌਰਾਨ ਉਸਨੇ ਇੱਕ ਚੰਗਾ ਨਾਗਰਿਕ ਹੋਣ ਨਾਤੇ ਇਸ ਉਕਤ ਲੜਕੀ ਦੀ ਮਜਬੂਰੀ ਸਮਝਦੇ ਹੋਏ ਆਪਣੀ ਗੱਡੀ ਰੋਕ ਕੇ ਲੜਕੀ ਨੂੰ ‘ਚ ਬੈਠਾ ਲਿਆ, ਲੜਕੀ ਨੇ ਕਿਹਾ ਕਿ ਮੈਂ ਹਰਤੇਜ ਹਸਪਤਾਲ ਕੋਲ ਜਾਣਾ ਹੈ | ਇਸ ਦੌਰਾਨ ਜਦੋਂ ਉਹ ਉਹ ਖਾਲੀ ਮੈਦਾਨ ਨਜ਼ਦੀਕ ਹਰਤੇਜ ਹਸਪਤਾਲ ਝਾੜੀਆ ਲਾਗੇ ਲੜਕੀ ਨੇ ਗੱਡੀ ਰੁਕਵਾ ਦਿੱਤੀ |
ਜਦੋਂ ਲੜਕੀ ਗੱਡੀ ਤੋਂ ਬਾਹਰ ਨਿਕਲੀ ਤਾਂ ਇਸ ਦੌਰਾਨ ਲੜਕੀ ਦਾ ਸਾਥੀ ਬਾਹਰ ਆ ਗਿਆ, ਜਿਸ ਦੇ ਹੱਥ ‘ਚ ਚਾਕੂ ਫੜਿਆ ਹੋਇਆ ਸੀ | ਇਸ ਦੌਰਾਨ ਨੇ ਉਸਨੂੰ ਡਰਾ ਧਮਕਾ ਕੇ ਕਾਰ ‘ਚੋਂ ਬਾਹਰ ਕੱਢ ਲਿਆ ਅਤੇ ਗਲ ‘ਚ ਪਈ ਸੋਨੇ ਦੀ ਚੈਨ ਸਮੇਤ ਨਗ ਉਤਰਵਾ ਲਈ | ਲੁੱਟ-ਖੋਹ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ। ਜਿਸ ‘ਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ ਸੀ । ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ |
Read More: Ambala: ਕੈਨੇਡਾ ਤੋਂ ਨੌਜਵਾਨ ਹਰਸ਼ਨਦੀਪ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਅੰਬਾਲਾ, ਕੀਤਾ ਗਿਆ ਅੰਤਿਮ ਸਸਕਾਰ