Site icon TheUnmute.com

ਵੋਟਰ ਜਾਗਰੂਕਤਾ ਵਾਕਥਨ ‘ਚ ਸੈਂਕੜੇ ਖਿਡਾਰੀ, ਵਿਦਿਆਰਥੀ ਅਤੇ ਸੰਸਥਾਵਾਂ ਦੇ ਨੁਮਾਇੰਦੇ ਕਰਨਗੇ ਸ਼ਿਰਕਤ

ਵੋਟਰ ਜਾਗਰੂਕਤਾ

ਚੰਡੀਗਡ੍ਹ, 9 ਮਈ 2024: ਕਰਨਾਲ ਦੇ ਵਧੀਕ ਡਿਪਟੀ ਕਮਿਸ਼ਨਰ ਅਖਿਲ ਪਿਲਾਨੀ ਨੇ ਕਿਹਾ ਕਿ ਚੋਣ ਕਰਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਪ੍ਰਸਾਸ਼ਨ ਦੇ ਨਾਲ-ਨਾਲ ਹੁਣ ਨਿੱਜੀ ਸੰਸਥਾਵਾਂ ਵੀ ਸਹਿਯੋਗ ਲਈ ਅੱਗੇ ਆਉਣ ਲੱਗੀਆਂ ਹਨ। ਸਾਰਿਆਂ ਦਾ ਯਤਨ ਹੈ ਕਿ ਕਰਨਾਲ ਲੋਕ ਸਭਾ ਖੇਤਰ ਅਤੇ ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਵੱਧ ਤੋਂ ਵੱਧ ਚੋਣ ਹੋ ਸਕੇ। ਇਸ ਅਹਿਮ ਵਿਸ਼ਾ ਨੂੰ ਲੈ ਕੇ ਇਕ ਨਿੱਜੀ ਸੰਸਥਾਨ ਵੱਲੋਂ 12 ਮਈ ਨੂੰ ਸਵੇਰੇ 6 ਵਜੇ ਐਨਡੀਆਰਆਈ ਚੌਕ ਤੋਂ ਵੋਟਰ ਜਾਗਰੂਕਤਾ ਵਾਕਥਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਵਾਕਥਨ ਵਿਚ ਸੈਂਕੜਿਆਂ ਖਿਡਾਰੀ, ਵਿਦਿਆਰਥੀ ਅਤੇ ਸੰਸਥਾਵਾਂ ਦੇ ਨੁਮਾਇੰਦੇ ਹਿੱਸਾ ਲੈਣਗੇ।

ਏਡੀਸੀ ਅਖਿਲ ਪਿਲਾਨੀ ਨੇ ਕਿਹਾ ਕਿ ਹਰਿਆਣਾ ਸੂਬੇ ਦੇ ਨਾਲ-ਨਾਲ ਕਰਨਾਲ ਲੋਕ ਸਭਾ ਖੇਤਰ ਵਿਚ ਵੀ ਇਕ ਨਿੱਜੀ ਸੰਸਥਾਨ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕਰਨ ਦੇ ਲਈ ਵਾਕਥਨ ਦਾ ਪ੍ਰਬੰਧ 12 ਮਈ ਨੁੰ ਸਵੇਰੇ 6 ਵਜੇ ਕੀਤਾ ਜਾ ਰਿਹਾ ਹੈ। ਇਸ ਪ੍ਰੋਗ੍ਰਾਮ ਵਿਚ ਪ੍ਰਸਾਸ਼ਨ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਬਕਾਇਦਾ ਵੱਖ-ਵੱਖ ਵਿਭਾਗ ਵੱਲੋਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ, ਜਿਸ ਵਿਚ ਜਿਲ੍ਹਾ ਉੱਚ ਸਿੱਖਿਆ ਵਿਭਾਗ ਵੱਲੋਂ ਵੱਧ ਤੋਂ ਵੱਧ ਕਾਲਜ, ਐਨਸੀਸੀ ਕੈਡੇਟਸ, ਐਨਐਸਐਸ ਦੇ ਸਵੈ ਸੇਵਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਖੇਤ ਵਿਭਾਗ ਵੱਲੋਂ ਖਿਡਾਰੀਆਂ, ਨਹਿਰੂ ਵਿਭਾਗ ਵੱਲੋਂ ਨੌਜਵਾਨਾਂ ਅਤੇ ਰੈਡ ਕ੍ਰਾਸ ਸੋਸਾਇਟੀ ਵੱਲੋਂ ਸ਼ਹਿਰ ਦੀ ਐਨਜੀਓ ਨੂੰ ਸੱਦਾ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬਾ ਵਿਚ 25 ਮਈ ਨੂੰ ਲੋਕ ਸਭਾ ਦੇ ਲਈ ਚੋਣ ਕੀਤਾ ਜਾਵੇਗਾ। ਪਰ ਕਰਨਾਲ ਵਿਚ ਲੋਕਸਭਾ ਦੇ ਨਾਲ-ਨਾਲ ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ਦੇ ਲਈ ਵੀ 25 ਮਈ ਨੂੰ ਵੋਟਿੰਗ ਹੋਵੇਗੀ। ਇੰਨ੍ਹਾਂ ਚੋਣਾਂ ਵਿਚ 100 ਫੀਸਦੀ ਵੋਟਿੰਗ ਕਰਵਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਿਲ੍ਹਾ ਚੋਣ ਅਧਿਕਾਰੀ ਉੱਤਮ ਸਿੰਘ ਦੇ ਆਦੇਸ਼ਾਂ ਅਨੁਸਾਰ ਵਿਸ਼ੇਸ਼ ਪ੍ਰਚਾਰ ਪ੍ਰਸਾਰ ਮੁਹਿੰਮ ‘ਤੇ ਫੋਕਸ ਰੱਖ ਕੇ ਸਵੀਪ ਗਤੀਵਿਧੀਆਂ ਦਾ ਪ੍ਰਬੰਧ ਪੂਰੇ ਲੋਕ ਸਭਾ ਖੇਤਰ ਵਿਚ ਲਗਾਤਾਰ ਕੀਤਾ ਜਾ ਰਿਹਾ ਹੈ। ਸਾਰੇ ਮਿਲ ਕੇ ਚੋਣ ਦੇ ਇਸ ਪਰਵ ਵਿਚ ਸ਼ਾਮਲ ਹੋਣਗੇ ਤਾਂ ਜੋ ਦੇਸ਼ ਦਾ ਗਰਵ ਵੱਧ ਸਕੇ। ਇਹ ਤਾਂਹੀ ਸੰਭਵ ਹੋਵੇਗਾ ਜਦੋਂ ਕਰਨਾਲ ਲੋਕਸਭਾ ਖੇਤਰ ਦਾ ਇਕ-ਇਕ ਵੋਟਰ 25 ਮਈ ਨੂੰ ਘਰ ਤੋਂ ਨਿਕਲ ਕੇ ਬੂਥ ‘ਤੇ ਆਪਣੇ ਵੋਟ ਦੀ ਵਰਤੋ ਕਰੇਗਾ।

Exit mobile version