ਹਲਕ ਹੋਗਨ

Hulk Hogan Death: ਰੈਸਲਿੰਗ WWE ਦੇ ਸਟਾਰ ਹਲਕ ਹੋਗਨ ਦਾ ਹੋਇਆ ਦੇਹਾਂਤ

ਵਿਦੇਸ਼, 25 ਜੁਲਾਈ 2025: Hulk Hogan Dies: ਰੈਸਲਿੰਗ (WWE) ਦੀ ਦੁਨੀਆ ਦੇ ਦਿੱਗਜ ਹਲਕ ਹੋਗਨ ਨੇ 71 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਹੋਗਨ ਨੇ 24 ਜੁਲਾਈ, ਵੀਰਵਾਰ ਸਵੇਰੇ ਫਲੋਰੀਡਾ ਦੇ ਕਲੀਅਰਵਾਟਰ ਸਥਿਤ ਆਪਣੇ ਜੱਦੀ ਘਰ ‘ਚ ਆਖਰੀ ਸਾਹ ਲਏ । ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਮੈਡੀਕਲ ਟੀਮ ਨੂੰ ਉਨ੍ਹਾਂ ਦੇ ਘਰ ਭੇਜਿਆ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਲਕ ਹੋਗਨ ਛੇ ਵਾਰ WWE ਚੈਂਪੀਅਨ ਅਤੇ ਦੋ ਵਾਰ ਰਾਇਲ ਰੰਬਲ ਜੇਤੂ ਸਨ। ਸਟਾਰ ਹਲਕ ਹੋਗਨ 80 ਅਤੇ 90 ਦੇ ਦਹਾਕੇ ‘ਚ ਕਾਫ਼ੀ ਮਸ਼ਹੂਰ ਨਾਮ ਸੀ।

ਭਲਵਾਨ ਹਲਕ ਹੋਗਨ (Hulk Hogan) ਲੋਕਾਂ ਲਈ ਇੱਕ ਆਈਕਨ ਸੀ ਜੋ ਕਿ 80 ਦੇ ਦਹਾਕੇ ‘ਚ ਪ੍ਰਸ਼ੰਸਕਾਂ ਲਈ ਇੱਕ ‘ਅਸਲ ਜ਼ਿੰਦਗੀ ਦਾ ਸੁਪਰਹੀਰੋ’ ਸੀ। ਮਜ਼ਬੂਤ ਸਰੀਰ, ਪੀਲਾ-ਲਾਲ ਪਹਿਰਾਵਾ ਉਸਦੀ ਖਾਸ ਪਛਾਣ ਸੀ। ਸ਼ੁਰੂਆਤੀ ਦਿਨਾਂ ‘ਚ ਉਹ ਵਿੰਸ ਮੈਕਮਹੋਨ ਦੀ ਰਾਸ਼ਟਰੀ ਵਿਸਥਾਰ ਯੋਜਨਾ ਦਾ ਚਿਹਰਾ ਬਣ ਗਿਆ। ਰੈਸਲਮੇਨੀਆ 3 ‘ਚ ਆਂਦਰੇ ਦ ਜਾਇੰਟ ਵਿਰੁੱਧ ਉਸਦਾ ਮੈਚ ਇਤਿਹਾਸਕ ਸੀ, 93,000 ਤੋਂ ਵੱਧ ਲੋਕਾਂ ਨੇ ਉਸ ਮੈਚ ਨੂੰ ਲਾਈਵ ਦੇਖਿਆ।

ਹਲਕ ਹੋਗਨ ਦੀ ਮੌਤ ਨਾਲ ਰੈਸਲਿੰਗ ਦੀ ਦੁਨੀਆ ‘ਚ ਸੋਗ ਦੀ ਲਹਿਰ ਦੌੜ ਗਈ। WWE ਨੇ ਸੋਸ਼ਲ ਮੀਡੀਆ ‘ਤੇ ਇੱਕ ਸ਼ਰਧਾਂਜਲੀ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ‘ਚ ਕੁਸ਼ਤੀ ਦੀ ਇਸ ਮਹਾਨ ਸ਼ਖਸੀਅਤ ਨੂੰ ਯਾਦ ਕੀਤਾ ਗਿਆ। WWE ਨੇ X ‘ਤੇ ਲਿਖਿਆ, ‘WWE ਨੂੰ ਇਹ ਜਾਣ ਕੇ ਦੁੱਖ ਹੋਇਆ ਕਿ WWE ਹਾਲ ਆਫ ਫੇਮਰ ਹਲਕ ਹੋਗਨ ਦਾ ਦੇਹਾਂਤ ਹੋ ਗਿਆ ਹੈ।’ ਹੋਗਨ 1980 ਦੇ ਦਹਾਕੇ ‘ਚ WWE ਨੂੰ ਗਲੋਬਲ ਮਾਨਤਾ ਦੇਣ ‘ਚ ਮਦਦਗਾਰ ਸਾਬਤ ਹੋਇਆ। WWE ਨੇ ਅੱਗੇ ਲਿਖਿਆ, ‘WWE ਹੋਗਨ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹੈ।

Read more: WFI: ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ‘ਤੇ ਲੱਗੀ ਮੁਅੱਤਲੀ ਹਟਾਈ

ਵਿਦੇਸ਼

Scroll to Top