July 7, 2024 11:26 am
Gurthali canal

ਗੁਰਥਲੀ ਨਹਿਰ ‘ਚੋਂ ਭਾਰੀ ਮਾਤਰਾ ‘ਚ ਕਾਰਤੂਸ ਬਰਾਮਦ, ਜਾਂਚ ‘ਚ ਜੁਟੀ ਪੁਲਿਸ

ਦੋਰਾਹਾ, 02 ਜੂਨ 2023: ਥਾਣਾ ਦੋਰਾਹੇ ਦੇ ਅਧੀਨ ਪੈਂਦੇ ਗੁਰਥਲੀ ਨਹਿਰ (Gurthali canal) ਵਿੱਚੋਂ ਭਾਰੀ ਮਾਤਰਾ ‘ਚ ਜੰਗ ਲੱਗੇ ਕਾਰਤੂਸ ਬਰਾਮਦ ਹੋਏ ਹਨ | ਮੌਕੇ ‘ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਨਹਿਰ ਵਿੱਚ ਉਤਰੇ ਕਨ੍ਹਈਆ ਨੇ ਦੱਸਿਆ ਕਿ ਉਹ ਨਹਿਰ ਵਿੱਚ ਉੱਤਰੇ ਤਾਂ ਉਨ੍ਹਾਂ ਨੂੰ ਦੇ ਹੱਥ ਇੱਕ ਥੈਲਾ ਲੱਗਾ, ਜਿਸ ਵਿੱਚ ਵਡੀ ਮਾਤਰਾ ਵਿੱਚ ਜੰਗ ਲੱਗੇ ਕਾਰਤੂਸ ਸਨ | ਇਸ ਇਸਤੋਂ ਬਾਅਦ ਉਕਤ ਵਿਅਕਤੀਆਂ ਨੇ ਇਸਦੀ ਜਾਣਕਾਰੀ ਪਿੰਡ ਦੇ ਸਰਪੰਚ ਨੂੰ ਦਿੱਤੀ | ਸਰਪੰਚ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਮੌਕੇ ‘ਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਜੁਟ ਗਏ ਹਨ |