ਚੰਡੀਗੜ, 02 ਅਗਸਤ 2024: ਹਰਿਆਣਾ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਗਰੁੱਪ-ਸੀ ਦੇ ਅਹੁਦਿਆਂ ਲਈ ਭਰਤੀ ਪ੍ਰਕਿਰਿਆ ਦੀ ਗਤੀ ਨੂੰ ਤੇਜ਼ ਕਰਦੇ ਹੋਏ, ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਗਰੁੱਪ-1 ਅਤੇ 2 ਅਤੇ ਗਰੁੱਪ-56 ਅਤੇ 57 ਲਈ ਲਿਖਤੀ ਪ੍ਰੀਖਿਆ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ (HSSC) ਦੇ ਚੇਅਰਮੈਨ ਹਿੰਮਤ ਸਿੰਘ ਨੇ ਦੱਸਿਆ ਕਿ ਗਰੁੱਪ-1 ਦੀ ਪ੍ਰੀਖਿਆ 7 ਅਗਸਤ ਨੂੰ ਅਤੇ ਗਰੁੱਪ-2 ਦੀ ਪ੍ਰੀਖਿਆ 8 ਅਗਸਤ, 2024 ਨੂੰ ਹੋਵੇਗੀ। ਦੋਵਾਂ ਗਰੁੱਪਾਂ ਦੀ ਪ੍ਰੀਖਿਆ ਸ਼ਾਮ ਦੀ ਸ਼ਿਫਟ ‘ਚ ਪੰਚਕੂਲਾ ਵਿੱਚ ਹੋਵੇਗੀ। ਇਸ ਤੋਂ ਇਲਾਵਾ ਗਰੁੱਪ-56 ਅਤੇ 57 ਦੀ ਲਿਖਤੀ ਪ੍ਰੀਖਿਆ ਕ੍ਰਮਵਾਰ 10 ਅਤੇ 11 ਅਗਸਤ, 2024 ਨੂੰ ਹੋਵੇਗੀ। ਹਿੰਮਤ ਸਿੰਘ ਨੇ ਦੱਸਿਆ ਕਿ ਗਰੁੱਪ-1 ਅਤੇ 2 ਦੀਆਂ ਲਿਖਤੀ ਪ੍ਰੀਖਿਆਵਾਂ ਲਈ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਸੂਚੀ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲਬੱਧ ਹੈ।